ਕਰੀਬ 11 ਮਹੀਨੇ ਚੱਲੇ ਯੁੱਧ ਮਗਰੋਂ ਰੂਸ ਨੇ ਕੀਤਾ ਜੰਗਬੰਦੀ ਦਾ ਐਲਾਨ, ਯੂਕ੍ਰੇਨ ਨੇ ਕਹੀ ਇਹ ਗੱਲ
Friday, Jan 06, 2023 - 06:16 PM (IST)

ਕੀਵ (ਭਾਸ਼ਾ)- ਯੂਕ੍ਰੇਨ ਦਾ ਮੰਨਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਸ਼ੁੱਕਰਵਾਰ ਨੂੰ ਉਸ ਦੀ ਫ਼ੌਜ ਵੱਲੋਂ ਦਿੱਤੀ ਗਈ 36 ਘੰਟੇ ਦੀ ਇਕਤਰਫਾ ਜੰਗਬੰਦੀ ਦਾ ਹੁਕਮ ਸ਼ੱਕੀ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਸ ਕਦਮ ਨੂੰ ਇੱਕ ਚਾਲ ਦੇ ਤੌਰ 'ਤੇ ਖਾਰਜ ਕਰ ਦਿੱਤਾ, ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਯੂਕ੍ਰੇਨੀ ਫ਼ੌਜੀ ਵੀ ਜੰਗਬੰਦੀ ਦੀ ਪਾਲਣਾ ਕਰਨਗੇ ਜਾਂ ਨਹੀਂ। ਰੂਸ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਹੈ ਕੀ ਉਹ ਯੂਕ੍ਰੇਨੀ ਬਲਾਂ ਦੀ ਲੜਾਈ ਜਾਰੀ ਰੱਖਣ 'ਤੇ ਜਵਾਬੀ ਕਾਰਵਾਈ ਕਰੇਗਾ ਜਾਂ ਨਹੀਂ। ਕਰੀਬ 11 ਮਹੀਨੇ ਚੱਲੇ ਯੁੱਧ 'ਚ ਰੂਸ ਵੱਲੋਂ ਐਲਾਨੀ ਗਈ ਜੰਗਬੰਦੀ ਸ਼ੁੱਕਰਵਾਰ ਨੂੰ ਮਾਸਕੋ ਦੇ ਸਮੇਂ ਮੁਤਾਬਕ ਦੁਪਹਿਰ ਬਾਅਦ ਸ਼ੁਰੂ ਹੋਈ ਅਤੇ ਸ਼ਨੀਵਾਰ ਅੱਧੀ ਰਾਤ ਤੱਕ ਚੱਲੇਗੀ। ਫਿਲਹਾਲ ਗੋਲੀਬੰਦੀ ਦੀ ਉਲੰਘਣਾ ਦੀ ਕੋਈ ਖ਼ਬਰ ਨਹੀਂ ਹੈ।
ਪੁਤਿਨ ਦੀ ਵੀਰਵਾਰ ਦੀ ਘੋਸ਼ਣਾ ਅਚਾਨਕ ਸੀ ਕਿ ਰੂਸੀ ਫ਼ੌਜ ਆਪਣੀ 1,100-km (684-ਮੀਲ) ਫਰੰਟ ਲਾਈਨ ਜਾਂ ਕਿਸੇ ਹੋਰ ਥਾਂ 'ਤੇ ਲੜਨਾ ਬੰਦ ਕਰ ਦੇਵੇਗੀ। ਇਹ ਬਿਆਨ ਰੂਸੀ ਆਰਥੋਡਾਕਸ ਚਰਚ ਦੇ ਮੁਖੀ ਪੈਟਰਿਆਰਕ ਕਿਰਿਲ ਦੁਆਰਾ ਇਸ ਹਫ਼ਤੇ ਦੇ ਅੰਤ ਵਿੱਚ ਆਰਥੋਡਾਕਸ ਕ੍ਰਿਸਮਿਸ ਦੀ ਛੁੱਟੀ ਲਈ ਇੱਕ ਜੰਗਬੰਦੀ ਦਾ ਪ੍ਰਸਤਾਵ ਕਰਨ ਤੋਂ ਬਾਅਦ ਆਇਆ ਹੈ। 'ਆਰਥੋਡਾਕਸ ਕ੍ਰਿਸਮਸ' ਹਰ ਸਾਲ 7 ਜਨਵਰੀ ਨੂੰ ਮਨਾਇਆ ਜਾਂਦਾ ਹੈ। 'ਆਰਥੋਡਾਕਸ' ਚਰਚ ਅੱਜ ਵੀ ਜੂਲੀਅਨ ਕੈਲੰਡਰ ਅਨੁਸਾਰ ਯਿਸ਼ੂ ਦਾ ਜਨਮ ਦਿਨ ਮਨਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਹੁਣ ਨਹੀਂ ਰਿਹਾ ਸੁਰੱਖਿਅਤ ਦੇਸ਼! ਜਾਣੋ ਭਾਰਤੀ ਸਟੋਰ ਮਾਲਕਾਂ ਨੇ ਕਿਉਂ ਜਤਾਈ ਚਿੰਤਾ
ਯੂਕ੍ਰੇਨੀ ਅਤੇ ਪੱਛਮੀ ਅਧਿਕਾਰੀ ਹਾਲਾਂਕਿ ਪੁਤਿਨ ਦੇ ਸਪੱਸ਼ਟ ਸਦਭਾਵਨਾ ਦੇ ਇਸ਼ਾਰੇ ਦੇ ਪਿੱਛੇ ਇੱਕ ਗ਼ਲਤ ਇਰਾਦੇ ਦਾ ਸ਼ੱਕ ਕਰਦੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਇਰਾਦਿਆਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਰੂਸ ਨੇ "ਨਵੇਂ ਜੋਸ਼ ਨਾਲ ਜੰਗ ਜਾਰੀ ਰੱਖਣ" ਲਈ ਲੜਾਈ ਨੂੰ ਰੋਕਣ ਦੀ ਯੋਜਨਾ ਬਣਾਈ ਹੈ। ਜ਼ੇਲੇਂਸਕੀ ਨੇ ਵੀਰਵਾਰ ਦੇਰ ਰਾਤ ਕਿਹਾ ਕਿ "ਹੁਣ ਉਹ ਕ੍ਰਿਸਮਸ ਨੂੰ (ਪੂਰਬੀ) ਡੌਨਬਾਸ (ਖੇਤਰ) ਵਿੱਚ ਸਾਡੇ ਲੋਕਾਂ ਦੀ ਅੱਗੇ ਵਧਣ ਨੂੰ ਅਸਥਾਈ ਤੌਰ 'ਤੇ ਰੋਕਣ ਅਤੇ ਉਨ੍ਹਾਂ ਦੇ ਸਾਜ਼ੋ-ਸਾਮਾਨ, ਅਸਲਾ ਅਤੇ ਗੋਲਾ-ਬਾਰੂਦ ਖੋਹਣ ਲਈ ਇੱਕ ਬਹਾਨੇ ਵਜੋਂ ਵਰਤਣਾ ਚਾਹੁੰਦੇ ਹਨ। ਉਹ ਲੋਕਾਂ ਨੂੰ ਲਾਮਬੰਦ ਕਰਨਾ ਚਾਹੁੰਦੇ ਹਨ। ਉਸ ਨੇ ਹਾਲਾਂਕਿ ਸਪੱਸ਼ਟ ਤੌਰ 'ਤੇ ਇਹ ਨਹੀਂ ਕਿਹਾ ਕਿ ਕੀਵ ਪੁਤਿਨ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰੇਗਾ ਜਾਂ ਨਹੀਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਇਹ ਕਾਫੀ 'ਅਜੀਬ' ਹੈ ਕਿਉਂਕਿ ਪੁਤਿਨ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਵੀ ਹਸਪਤਾਲਾਂ, ਨਰਸਰੀਆਂ ਅਤੇ ਚਰਚਾਂ 'ਤੇ ਬੰਬ ਸੁੱਟਣ ਲਈ ਤਿਆਰ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।