ਅਫਰੀਕਾ ਦੀ ਸਥਿਤੀ ਬਾਕੀ ਦੇਸ਼ਾਂ ਨਾਲੋਂ ਚੰਗੀ, ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

Tuesday, May 26, 2020 - 08:42 AM (IST)

ਅਫਰੀਕਾ ਦੀ ਸਥਿਤੀ ਬਾਕੀ ਦੇਸ਼ਾਂ ਨਾਲੋਂ ਚੰਗੀ, ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਜੇਨੇਵਾ- ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਡਾ. ਟੇਡਰੋਸ ਘੇਬਰੇਏਸਨ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਅਫਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਘੱਟ ਪ੍ਰਭਾਵਿਤ ਹੋਇਆ ਹੈ। ਟੇਡਰੋਸ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ, ਵਿਸ਼ਵ ਦੇ ਲਗਭਗ ਅੱਧੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਫੈਲਿਆ ਹੈ ਪਰ ਪੂਰੇ ਵਿਸ਼ਵ ਵਿਚ ਇਸ ਵਾਇਰਸ ਨਾਲ ਹੋਈਆਂ ਮੌਤਾਂ ਅਤੇ ਪੀੜਤਾਂ ਦੇ ਮਾਮਲੇ ਵਿਚ ਅਫਰੀਕਾ ਸਭ ਤੋਂ ਘੱਟ ਪ੍ਰਭਾਵਿਤ ਟਾਪੂ ਹੈ।

 

ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਹੁਣ ਤਕ ਦਰਜ ਕੀਤੇ ਗਏ ਕੋਰੋਨਾ ਦੇ ਮਾਮਲਿਆਂ ਵਿਚੋਂ ਅਫਰੀਕਾ ਵਿਚ ਸਿਰਫ 1.5 ਫੀਸਦੀ ਮਾਮਲੇ ਦਰਜ ਕੀਤੇ ਗਏ ਹਨ ਅਤੇ ਵਿਸ਼ਵ ਭਰ ਵਿਚ ਮੌਤ ਦਰ ਅਫਰੀਕਾ ਵਿਚ 0.1 ਫੀਸਦੀ ਤੋਂ ਵੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਾਲਾਂਕਿ ਪੂਰੀ ਤਸਵੀਰ ਨਹੀਂ ਹੈ ਕਿਉਂਕਿ ਕੋਰੋਨਾ ਦੀ ਜਾਂਚ ਵਿਚ ਅਜੇ ਤੇਜ਼ੀ ਨਹੀਂ ਆਈ ਅਤੇ ਅਜਿਹਾ ਸੰਭਵ ਹੈ ਕਿ ਕੁਝ ਮਾਮਲੇ ਰਹਿ ਗਏ ਹੋਣ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਟਾਪੂ ਨੇ ਕਿਵੇਂ ਤਰੱਕੀ ਕੀਤੀ ਹੈ ਪਰ ਹੁਣ 48 ਦੇਸ਼ਾਂ ਕੋਲ ਕੋਰੋਨਾ ਨਾਲ ਨਜਿੱਠਣ ਲਈ ਯੋਜਨਾ ਤਿਆਰ ਹੈ। ਸੰਗਠਨ ਦੇ ਅੰਕੜਿਆਂ ਮੁਤਾਬਕ ਅਫਰੀਕਾ ਵਿਚ ਕੋਰੋਨਾ ਦੇ ਹੁਣ ਤਕ 1,10,906 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 3300 ਮਰੀਜ਼ਾਂ ਦੀ ਮੌਤ ਹੇ ਚੁੱਕੀ ਹੈ। 


author

Lalita Mam

Content Editor

Related News