ਅਫਗਾਨਿਸਤਾਨ ’ਚ ਹੁਣ LGBT ਭਾਈਚਾਰੇ ’ਤੇ ਤਾਲਿਬਾਨ ਢਾਅ ਰਿਹਾ ਕਹਿਰ, ਜਾਨ ਬਚਾਉਣਾ ਮੁਸ਼ਕਿਲ

Thursday, Jan 27, 2022 - 04:21 PM (IST)

ਅਫਗਾਨਿਸਤਾਨ ’ਚ ਹੁਣ LGBT ਭਾਈਚਾਰੇ ’ਤੇ ਤਾਲਿਬਾਨ ਢਾਅ ਰਿਹਾ ਕਹਿਰ, ਜਾਨ ਬਚਾਉਣਾ ਮੁਸ਼ਕਿਲ

ਇੰਟਰਨੈਸਨਲ ਡੈਸਕ– ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਇਥੇ ਨਾ ਸਿਰਫ ਜਨਾਨੀਆਂ ਸਗੋਂ ਐੱਲ.ਜੀ.ਬੀ.ਟੀ.  ਭਾਈਚਾਰੇ ਦੇ ਲੋਕਾਂ ਨੂੰ ਵੀ ਅੱਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਲਿਬਾਨ ਸਰਕਾਰ ਤੋਂ ਐੱਲ.ਜੀ.ਬੀ.ਟੀ.  ਭਾਈਚਾਰਾ ਨਾਰਾਜ਼ ਹੈ। ਇਥੋਂ ਤਕ ਕਿ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਖ਼ਿਲਾਫ਼ ਹੋ ਗਿਆ ਹੈ। ਹਿਊਮ ਰਾਈਟਸ ਵਾਚ ਨੇ ਇਕ ਨਵੀਂ ਰਿਪੋਰਟ ’ਚ ਕਿਹਾ ਹੈ ਕਿ ਅਫਗਾਨਿਸਤਾਨ ’ਚ ਐੱਲ.ਜੀ.ਬੀ.ਟੀ. ਭਾਈਚਾਰੇ ਦੇ ਮੈਂਬਰਾਂ ਨੂੰ ਤਾਲਿਬਾਨ ’ਚ ਆਪਣੀ ਸੁਰੱਖਿਆ ਅਤੇ ਜੀਵਨ ਲਈ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐੱਲ.ਜੀ.ਬੀ.ਟੀ. ਅਫਗਾਨਾਂ ਦੇ ਨਾਲ 60 ਇੰਟਰਵਿਊਆਂ ’ਤੇ ਆਧਾਰਿਤ 43 ਪੰਨਿਆਂ ਦੀ ਇਕ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਕਿਵੇਂ ਤਾਲਿਬਾਨ ਨੇ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਹਮਲਾ ਕੀਤਾ ਜਾਂ ਉਨ੍ਹਾਂ ਨੂੰ ਧਮਕੀ ਦਿੱਤੀ। ਐੱਚ.ਆਰ.ਡਬਲਿਊ. ਅਤੇ ਆਊਟਰਾਈਟ ਐਕਸ਼ਨ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਤਾਲਿਬਾਨ ਦਾ ਸਮਰਥਨ ਕਰਨ ਵਾਲੇ ਕਈ ਲੋਕਾਂ ਨੇ ਭਾਈਚਾਰੇ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ ਨੂੰ ਅਗਵਾ ਕੀਤਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਯਕੀਨੀ ਕਰਨ ਲਈ ਆਪਣੇ ਕਰੀਬੀ ਐੱਲ.ਜੀ.ਬੀ.ਟੀ. ਲੋਕਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ।

ਸੀਨੀਅਰ ਫੈਲੋ ਜੇ. ਲੈਸਟਰ ਫੇਡਰ ਨੇ ਕਿਹਾ, ‘ਅਸੀਂ ਐੱਲ.ਜੀ.ਬੀ.ਟੀ. ਅਫਗਾਨਾਂ ਦੇ ਨਾਲ ਗੱਲ ਕੀਤੀ ਜੋ ਗੈਂਗਰੈਪ, ਭੀੜ ਦੇ ਹਮਲਿਆਂ ਤੋਂ ਬਚ ਗਏ ਹਨ, ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਰਾਜ ਦੇ ਅਦਾਰੇ ਉਨ੍ਹਾਂ ਦੀ ਰੱਖਿਆ ਕਰਨਗੇ।


author

Rakesh

Content Editor

Related News