ਅਫਗਾਨਿਸਤਾਨ ''ਚ ਹਿੰਸਕ ਮਾਹੌਲ ਵਿਚਾਲੇ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ

09/28/2019 5:18:39 PM

ਕਾਬੁਲ— ਅਫਗਾਨਿਸਤਾਨ 'ਚ ਲੋਕਾਂ ਨੇ ਸਖਤ ਸੁਰੱਖਿਆ ਵਿਵਸਥਾ ਦੇ ਵਿਚਾਲੇ ਸ਼ਨੀਵਾਰ ਨੂੰ ਵੋਟਿੰਗ 'ਚ ਹਿੱਸਾ ਲਿਆ ਜਦਕਿ ਕੱਟੜਪੰਥੀਆਂ ਨੇ ਦੇਸ਼ ਭਰ 'ਚ ਕਈ ਥਾਵਾਂ 'ਤੇ ਵੋਟਿੰਗ ਕੇਂਦਰਾਂ ਨੂੰ ਟਾਰਗੇਟ ਕਰਕੇ ਧਮਾਕੇ ਕੀਤੇ। ਦੇਸ਼ ਦੇ ਕਈ ਹਿੱਸਿਆਂ 'ਚ ਹੋਏ ਧਮਾਕਿਆਂ 'ਚ ਘੱਟ ਤੋਂ ਘੱਟ ਇਕ ਵਿਅਕਤੀ ਦੀ ਜਾਨ ਚਲੀ ਗਈ ਤੇ ਹੋਰ ਕਈ ਜ਼ਖਮੀ ਹੋ ਗਏ।

ਸੂਬਾਈ ਗਵਰਨਰ ਦੇ ਬੁਲਾਰੇ ਅਤਾਉਲਾ ਖੋਗਯਾਨੀ ਨੇ ਦੱਸਿਆ ਕਿ ਨੰਗਰਹਾਰ ਦੇ ਪੂਰਬੀ ਸੂਬੇ 'ਚ ਜਲਾਲਾਬਾਦ 'ਚ ਵੋਟਿੰਗ ਕੇਂਦਰ ਦੇ ਕੋਲ ਹੋਏ ਧਮਾਕੇ 'ਚ ਇਕ ਵਿਅਕਤੀ ਦੀ ਜਾਨ ਚਲੀ ਗਈ ਤੇ ਹੋਰ ਦੋ ਵਿਅਕਤੀ ਜ਼ਖਮੀ ਹੋਏ ਹਨ। ਉਥੇ ਹੀ ਹਸਪਤਾਲ ਦੇ ਡਾਇਰੈਕਟਰ ਪੱਤਰਕਾਰਾਂ ਨੂੰ ਦੱਸਿਆ ਕਿ ਦੱਖਣੀ ਨੰਗਰਹਾਰ ਦੇ ਸ਼ਹਿਰ ਕੰਧਾਰ 'ਚ ਵੋਟਿੰਗ ਕੇਂਦਰ 'ਚ ਹੋਏ ਧਮਾਕੇ 'ਚ ਘੱਟ ਤੋਂ ਘੱਟ 16 ਲੋਕ ਜ਼ਖਮੀ ਹੋਏ ਹਨ। ਚੋਣ ਮੁਹਿੰਮ ਦੌਰਾਨ ਪਿਛਲੇ ਦੋ ਮਹੀਨੇ 'ਚ ਕਈ ਹਮਲਿਆਂ ਨੂੰ ਅੰਜਾਮ ਦੇ ਚੁੱਕੇ ਤਾਲਿਬਾਨ ਨੇ ਕਈ ਵੋਟਿੰਗ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ 'ਚ ਚੋਣ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਤਾਲਿਬਾਨ ਨੇ ਲੋਕਾਂ ਨੂੰ ਵੋਟਿੰਗ ਨਾਲ ਕਰਨ ਦੀ ਚਿਤਾਵਨੀ ਦਿੱਤੀ ਹੈ।


Baljit Singh

Content Editor

Related News