ਕਾਬੁਲ ''ਚ ਬੰਬ ਧਮਾਕਾ, 9 ਲੋਕਾਂ ਦੀ ਮੌਤ ਤੇ 20 ਤੋਂ ਵੱਧ ਜ਼ਖਮੀ

Sunday, Dec 20, 2020 - 06:01 PM (IST)

ਕਾਬੁਲ ''ਚ ਬੰਬ ਧਮਾਕਾ, 9 ਲੋਕਾਂ ਦੀ ਮੌਤ ਤੇ 20 ਤੋਂ ਵੱਧ ਜ਼ਖਮੀ

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਐਤਵਾਰ ਨੂੰ ਕਾਰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਟੋਲੋ ਨਿਊਜ਼ ਦੇ ਮੁਤਾਬਕ, ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਮਸੂਦ ਅੰਦਾਰਾਬੀ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ।

PunjabKesari

ਉਹਨਾਂ ਨੇ ਦੱਸਿਆ ਕਿ ਕਾਬੁਲ ਵਿਚ ਹੋਏ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖਮੀ ਹੋਏ ਹਨ।ਜ਼ਖਮੀ ਲੋਕਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

 

ਫਿਲਹਾਲ ਅਫਗਾਨ ਸੁਰੱਖਿਆ ਬਲਾਂ ਨੇ ਕਾਬੁਲ ਦੇ ਇਸ ਇਲਾਕੇ ਦੀ ਘੇਰਾਬੰਦੀ ਕਰ  ਲਈ ਹੈ ਜਿੱਥੇ ਧਮਾਕਾ ਹੋਇਆ ਹੈ। ਇਸ ਤੋਂ ਪਹਿਲਾਂ ਕਾਬੁਲ ਵਿਚ ਬੀਤੇ ਮੰਗਲਵਾਰ ਨੂੰ ਬੰਬ ਧਮਾਕੇ ਅਤੇ ਗੋਲੀਬਾਰੀ ਵਿਚ ਇਕ ਡਿਪਟੀ ਸੂਬਾਈ ਗਵਰਨਰ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਨੂੰ ਅਫਗਾਨਿਸਤਾਨ ਵਿਚ ਹਿੰਸਾ ਦੀ ਲੜੀ ਵਿਚ ਇਕ ਨਵੀਂ ਕੜੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਹ ਧਮਾਕੇ ਅਜਿਹੇ ਸਮੇਂ ਵਿਚ ਹੋਏ ਹਨ ਜਦੋਂ ਤਾਲਿਬਾਨ ਅਤੇ ਅਫਗਾਨ ਸਰਕਾਰ ਦੇ ਵਾਰਤਾਕਾਰਾਂ ਵਿਚ ਗੱਲਬਾਤ ਚੱਲ ਰਹੀ ਹੈ ਅਤੇ ਸ਼ਾਂਤੀ ਸਮਝੌਤੇ ਦੀਆਂ ਕੋਸ਼ਿਸ਼ਾਂ ਜਾਰੀ ਹਨ।

 


author

Vandana

Content Editor

Related News