ਅਫਗਾਨਿਸਤਾਨ : ਕਾਬੁਲ ਦੇ ਪੁਲ-ਏ-ਚਰਖੀ ਰੋਡ 'ਤੇ ਧਮਾਕਾ, 4 ਲੋਕਾਂ ਦੀ ਮੌਤ

Friday, May 31, 2019 - 04:15 PM (IST)

ਅਫਗਾਨਿਸਤਾਨ : ਕਾਬੁਲ ਦੇ ਪੁਲ-ਏ-ਚਰਖੀ ਰੋਡ 'ਤੇ ਧਮਾਕਾ, 4 ਲੋਕਾਂ ਦੀ ਮੌਤ

ਕਾਬੁਲ (ਬਿਊਰੋ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੀ.ਡੀ.9 ਵਿਚ ਪੁਲ-ਏ-ਚਰਖੀ ਰੋਡ ਨੇੜੇ ਸ਼ੁੱਕਰਵਾਰ ਨੂੰ ਇਕ ਆਤਮਘਾਤੀ ਕਾਰ ਬੰਬ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਇਸ ਧਮਾਕੇ ਦੀ ਜ਼ਿੰਮੇਵਾਰੀ ਤਾਲਿਬਾਨੀ ਅੱਤਵਾਦੀ ਸਮੂਹ ਨੇ ਲਈ ਹੈ। 

ਕਾਬੁਲ ਪੁਲਸ ਪ੍ਰਮੁੱਖ ਦੇ ਬੁਲਾਰੇ ਫਿਰਦੌਸ ਫਰਾਮਾਜ਼ ਭਾਵੇਂਕਿ ਘਟਨਾ ਵਿਚ ਜ਼ਖਮੀਆਂ ਦੀ ਗਿਣਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦੇ ਸਕੇ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਤੁਰੰਤ ਕੋਈ ਜਾਣਕਾਰੀ ਦੇਣਾ ਜਲਦਬਾਜ਼ੀ ਹੋਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿਚ ਅੰਤਰਰਾਸ਼ਟਰੀ ਗਠਜੋੜ ਬਲਾਂ ਦੇ ਗੱਡੀਆਂ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ ਗਿਆ।

ਪੁਲਸ ਮੁਤਾਬਕ ਹਾਲ ਹੀ ਵਿਚ ਇਸ ਤਰ੍ਹਾਂ ਦੇ ਹਮਲੇ ਦੀ ਇਹ ਦੂਜੀ ਘਟਨਾ ਹੈ। ਪੁਲਸ ਅਧਿਕਾਰੀ ਜਾਨ ਆਗਾ ਨੇ ਦੱਸਿਆ ਕਿ ਹਮਲੇ ਦੇ ਉਦੇਸ਼ ਬਾਰੇ ਤੁਰੰਤ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਗ੍ਰਹਿ ਮੰਤਰੀ ਨੇ ਦੱਸਿਆ ਕਿ ਇਕ ਫੌਜੀ ਨੇ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ। ਵਿਅਕਤੀ ਉਸ ਵੱਲ ਵਧਣ ਲੱਗਾ ਅਤੇ ਉਸ ਨੇ ਖੁਦ ਨੂੰ ਵਿਸਫੋਟਕ ਨਾਲ ਅਕੈਡਮੀ ਨੇੜੇ ਉਡਾ ਲਿਆ। ਫੌਜੀ ਦੀ ਇਸ ਕਾਰਵਾਈ ਨਾਲ ਲੋਕਾਂ ਦੀ ਜਾਨ ਬਚ ਗਈ।


author

Vandana

Content Editor

Related News