ਅਫਗਾਨੀ ਸੁਰੱਖਿਆ ਬਲਾਂ ਨੇ 45 ਤਾਲਿਬਾਨੀ ਕੀਤੇ ਢੇਰ

Monday, Mar 18, 2019 - 07:52 PM (IST)

ਅਫਗਾਨੀ ਸੁਰੱਖਿਆ ਬਲਾਂ ਨੇ 45 ਤਾਲਿਬਾਨੀ ਕੀਤੇ ਢੇਰ

ਮਾਸਕੋ— ਅਫਗਾਨਿਸਤਾਨ 'ਚ ਸੁਰੱਖਿਆ ਬਲਾਂ ਨੇ ਜ਼ੋਰਦਾਰ ਕਾਰਵਾਈ ਕਰਦੇ ਹੋਏ ਪਿਛਲੇ 24 ਘੰਟਿਆਂ 'ਚ ਘੱਟ ਤੋਂ ਘੱਟ 45 ਤਾਲਿਬਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬਹੁਤ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।

ਖੰਮਾ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਗਜ਼ਨ, ਖੇਸਤ ਤੇ ਨੰਗਰਹਾਰ ਸੂਬੇ 'ਚ ਸੁਰੱਖਿਆ ਬਲਾਂ ਦੀਆਂ ਮੁਹਿੰਮਾਂ 'ਚ 14 ਤਾਲਿਬਾਨੀ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਦੱਖਣੀ ਹੇਲਮੰਦ ਸੂਬੇ ਦੇ ਨਾਜ-ਏ-ਅਲੀ ਜ਼ਿਲੇ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 14 ਅੱਤਵਾਦੀ ਮਾਰੇ ਗਏ। ਇਕ ਹੋਰ ਘਟਨਾ 'ਚ ਦੂਜੇ ਜ਼ਿਲੇ 'ਚ ਘੱਟ ਤੋਂ ਘੱਟ 16 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਅਫਗਾਨੀ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ। ਹਾਲ ਦੇ ਸਮੇਂ 'ਚ ਤਾਲਿਬਾਨ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕਈ ਥਾਵਾਂ 'ਤੇ ਹਮਲੇ ਕੀਤੇ ਤੇ ਕਾਬੁਲ ਦੇ ਅਧਿਕਾਰੀਆਂ ਨਾਲ ਗੱਲਬਾਤ ਦੀ ਪ੍ਰਕਿਰਿਆ 'ਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ।


author

Baljit Singh

Content Editor

Related News