ਅਫਗਾਨਿਸਤਾਨ : ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ''ਚ 20 ਫੌਜੀਆਂ ਦੀ ਮੌਤ

07/09/2019 3:28:09 PM

ਕਾਬੁਲ— ਅਫਗਾਨਿਸਤਾਨ ਦੇ ਉੱਤਰੀ ਕੁੰਡੁਜ ਸੂਬੇ 'ਚ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ 'ਚ ਅਫਗਾਨ ਫੌਜ ਦੇ ਘੱਟ ਤੋਂ ਘੱਟ 20 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਸਥਾਨਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਕੱਲ ਰਾਤ ਤਾਲਿਬਾਨ ਨੇ ਇਮਾਮ ਸਾਹਿਬ ਜ਼ਿਲੇ 'ਚ ਫੌਜ ਦੀਆਂ ਅਗਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ 'ਚ 20 ਫੌਜੀਆਂ ਦੀ ਮੌਤ ਹੋ ਗਈ।

ਤਾਲਿਬਾਨ ਨੇ ਸੋਸ਼ਲ ਮੀਡੀਆ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕਤਰ ਦੀ ਰਾਜਧਾਨੀ ਦੋਹਾ 'ਚ ਦੋ-ਦਿਨਾਂ ਅਫਗਾਨ ਬੈਠਕ ਸੋਮਵਾਰ ਨੂੰ ਹੀ ਖਤਮ ਹੋਈ ਹੈ। ਬੈਠਕ ਦੇ ਬਾਅਦ ਇਕ ਸਾਂਝਾ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ, ਜਿਸ 'ਚ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ 'ਤੇ ਸਹਿਮਤੀ ਪ੍ਰਗਟਾਈ ਗਈ ਹੈ। ਇਸ ਬੈਠਕ ਦੀ ਵਿਚੋਲਗੀ ਜਰਮਨੀ ਅਤੇ ਕਤਰ ਨੇ ਕੀਤੀ, ਜਿਸ 'ਚ ਅਫਗਾਨਿਸਤਾਨ ਦੇ ਨੇਤਾਵਾਂ, ਤਾਲਿਬਾਨ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।


Related News