ਅਫਗਾਨਿਸਤਾਨ 'ਚ ਵਾਪਰਿਆ ਕਿਸ਼ਤੀ ਹਾਦਸਾ, 20 ਲੋਕਾਂ ਦੀ ਮੌਤ
Saturday, Jun 01, 2024 - 05:47 PM (IST)
ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਦੇ ਨੰਗਰਹਾਰ ਵਿੱਚ ਸ਼ਨੀਵਾਰ ਨੂੰ ਇੱਕ ਕਿਸ਼ਤੀ ਪਲਟਣ ਨਾਲ ਲਗਭਗ 20 ਲੋਕਾਂ ਦੀ ਮੌਤ ਹੋ ਗਈ। ਖਾਮਾ ਪ੍ਰੈਸ ਨੇ ਤਾਲਿਬਾਨ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ। ਤਾਲਿਬਾਨ ਮੁਤਾਬਕ ਕਿਸ਼ਤੀ ਦੇ ਪੰਜ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਤਾਲਿਬਾਨ-ਨਿਯੁਕਤ ਗਵਰਨਰ ਦਫ਼ਤਰ ਨੇ ਕਿਹਾ ਕਿ ਹੁਣ ਤੱਕ ਪੰਜ ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਕਿਸ਼ਤੀ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 25 ਲੋਕ ਸਵਾਰ ਸਨ। ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇੱਕ ਬਿਆਨ ਵਿੱਚ ਤਾਲਿਬਾਨ ਦੁਆਰਾ ਨਿਯੁਕਤ ਗਵਰਨਰ ਦੇ ਮੀਡੀਆ ਦਫ਼ਤਰ ਨੇ ਕਿਹਾ ਕਿ ਇਹ "ਜਨਰੇਟਰ ਕਿਸ਼ਤੀ" ਸ਼ਨੀਵਾਰ ਨੂੰ ਸਵੇਰੇ 7:30 ਵਜੇ (ਸਥਾਨਕ ਸਮੇਂ) ਵਿੱਚ ਡੁੱਬ ਗਈ। ਇਹ ਘਟਨਾ ਨੰਗਰਹਾਰ ਦੇ ਮੋਹਮੰਦ ਦਾਰਾ ਜ਼ਿਲ੍ਹੇ ਦੇ ਬਾਸਲ ਇਲਾਕੇ ਦੀ ਹੈ। ਬਿਆਨ ਮੁਤਾਬਕ ਤਾਲਿਬਾਨ ਦੀ ਅਗਵਾਈ ਵਾਲੇ ਸਿਹਤ ਮੰਤਰਾਲੇ ਅਤੇ ਹੋਰ ਅਧਿਕਾਰੀਆਂ ਦੀਆਂ ਐਮਰਜੈਂਸੀ ਸਹਾਇਤਾ ਟੀਮਾਂ ਨੂੰ ਪੀੜਤਾਂ ਦੀਆਂ ਲਾਸ਼ਾਂ ਦੀ ਭਾਲ ਲਈ ਘਟਨਾ ਵਾਲੀ ਥਾਂ 'ਤੇ ਰਵਾਨਾ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ ਦੇ 'ਬਰੁਕਲਿਨ' ਮਿਊਜ਼ੀਅਮ 'ਚ ਪ੍ਰਦਰਸ਼ਨਕਾਰੀਆਂ ਨੇ ਲਹਿਰਾਏ 'ਫ੍ਰੀ ਫਲਸਤੀਨ' ਦੇ ਬੈਨਰ, ਗ੍ਰਿਫ਼ਤਾਰ
ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਨੰਗਰਹਾਰ ਸੂਬੇ ਦੇ ਸੂਚਨਾ ਵਿਭਾਗ ਦੇ ਮੁਖੀ ਕੁਰੈਸ਼ੀ ਬਡਲੂਨ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, ''ਮੋਮੰਦ ਦਾਰਾ ਜ਼ਿਲੇ ਦੇ ਬਸਾਵੁਲ ਖੇਤਰ 'ਚ ਸਵੇਰੇ 7:30 ਵਜੇ ਔਰਤਾਂ ਅਤੇ ਬੱਚਿਆਂ ਵਾਲੀ ਕਿਸ਼ਤੀ ਨਦੀ 'ਚ ਡੁੱਬ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।