ਅਫ਼ਗਾਨਿਸਤਾਨ ’ਚ ਟੈਕਸੀ ਚਲਾਉਣ ਲਈ ਮਜ਼ਬੂਰ ਸਰਕਾਰੀ ਮੁਲਾਜ਼ਮ
Tuesday, Sep 21, 2021 - 02:23 PM (IST)
ਕਾਬੁਲ (ਯੂ. ਐੱਨ. ਆਈ.) - ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਅੱਤਵਾਦੀਆਂ ਦੇ ਪਿਛਲੀ ਸਰਕਾਰ ਨਾਲ ਕਈ ਮਹੀਨਿਆਂ ਤੱਕ ਹੋਏ ਸੰਘਰਸ਼ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਮਹੀਨਿਆਂ ਤੱਕ ਤਨਖ਼ਾਹ ਨਹੀਂ ਮਿਲੀ ਹੈ। ਇਸ ਦੇ ਕਾਰਨ ਉਨ੍ਹਾਂ ਮਜ਼ਬੂਰਨ ਨਵਾਂ ਕੰਮ ਕਰਨਾ ਪੈ ਰਿਹਾ ਹੈ। ਜਿਨ੍ਹਾਂ ਵਿਚੋਂ ਕਈ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਤਾਂ ਕਈ ਆਪਣੇ ਘਰ ਦਾ ਸਾਮਾਨ ਵੇਚ ਕੇ ਪਰਿਵਾਰ ਪਾਲ ਰਹੇ ਹਨ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਦੇਸ਼ ਵਿੱਚ ਮਨੁੱਖੀ ਸੰਕਟ ਆ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ