ਅਫਗਾਨਿਸਤਾਨ ਦੇ ਹੇਲਮੰਡ ਸੂਬੇ ’ਚ ਜੀਵਤ ਪ੍ਰਾਣੀਆਂ ਦੀਆਂ ਫੋਟੋਆਂ ਦਿਖਾਉਣ ''ਤੇ ਪਾਬੰਦੀ
Friday, Oct 25, 2024 - 12:21 PM (IST)
ਇਸਲਾਮਾਬਾਦ (ਏਜੰਸੀ)- ਅਫਗਾਨਿਸਤਾਨ ਦੇ ਹੇਲਮੰਡ ਸੂਬੇ ਨੇ ਤਾਲਿਬਾਨ ਦੇ ਨੈਤਿਕਤਾ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੀਡੀਆ ਵਿਚ ਜ਼ਿੰਦਾ ਪ੍ਰਾਣੀਆਂ ਦੀਆਂ ਤਸਵੀਰਾਂ ਦਿਖਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਫੈਸਲੇ ਦਾ ਐਲਾਨ ਹੇਲਮੰਡ ਵਿਚ ਸੂਚਨਾ ਮੰਤਰਾਲਾ ਦੇ ਅਧਿਕਾਰੀਆਂ ਨੇ ਕੀਤਾ। ਇਹ ਮਨੁੱਖਾਂ ਅਤੇ ਜਾਨਵਰਾਂ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ’ਤੇ ਕੰਟਰੋਲ ਕਰਨ ਵਾਲਾ ਪਹਿਲਾ ਸੂਬਾ ਹੈ।
ਇਹ ਵੀ ਪੜ੍ਹੋ: ਅਗਲੇ 5 ਸਾਲਾਂ 'ਚ ਦੇਸ਼ ਨੂੰ ਮਿਲ ਸਕਦੇ ਹਨ 50 ਹੋਰ ਹਵਾਈ ਅੱਡੇ
ਅਗਸਤ ਵਿਚ ਦੇਸ਼ ਦੇ ਨੈਤਿਕਤਾ ਸਬੰਧੀ ਮੰਤਰਾਲਾ ਨੇ ਪਬਲਿਕ ਟਰਾਂਸਪੋਰਟ, ਹਜ਼ਾਮਤ, ਮੀਡੀਆ ਅਤੇ ਜਸ਼ਨ ਵਰਗੇ ਰੋਜ਼ਾਨਾ ਦੇ ਜੀਵਨ ਦੇ ਪਹਿਲੂਆਂ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਪ੍ਰਕਾਸ਼ਿਤ ਕੀਤੇ, ਜੋ ਅਧਿਕਾਰੀਆਂ ਵੱਲੋਂ ਇਸਲਾਮੀ ਕਾਨੂੰਨ ਅਤੇ ਸ਼ਰੀਆ ਦੀ ਵਿਆਖਿਆ ਨੂੰ ਦਰਸਾਉਂਦੇ ਹਨ।
ਇਹ ਵੀ ਪੜ੍ਹੋ: ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8