ਆਪਣੀਆਂ ਕੁੜੀਆਂ ਨੂੰ ਪੜ੍ਹਾਉਣ ਲਈ ਇਹ ਪਿਤਾ ਰੋਜ਼ ਤੈਅ ਕਰਦਾ ਹੈ 12 KM ਦਾ ਸਫਰ

Friday, Dec 06, 2019 - 04:38 PM (IST)

ਆਪਣੀਆਂ ਕੁੜੀਆਂ ਨੂੰ ਪੜ੍ਹਾਉਣ ਲਈ ਇਹ ਪਿਤਾ ਰੋਜ਼ ਤੈਅ ਕਰਦਾ ਹੈ 12 KM ਦਾ ਸਫਰ

ਕਾਬੁਲ (ਬਿਊਰੋ) ਵਰਤਮਾਨ ਸਮੇਂ ਵਿਚ ਹਰੇਕ ਦੇਸ਼ ਦੀ ਸਰਕਾਰ ਕੁੜੀਆਂ ਨੂੰ ਸਿੱਖਿਅਤ ਕਰਨ 'ਤੇ ਜ਼ੋਰ ਦੇ ਰਹੀ ਹੈ। ਹੁਣ ਆਮ ਲੋਕ ਵੀ ਇਸ ਗੱਲ ਦੀ ਮਹੱਤਤਾ ਨੂੰ ਸਮਝ ਰਹੇ ਹਨ। ਅਫਗਾਨਿਸਤਾਨ ਵਿਚ ਵੀ ਕੁੜੀਆਂ ਅਤੇ ਔਰਤਾਂ ਨੂੰ ਲੈ ਕੇ ਸੋਚ ਬਦਲ ਰਹੀ ਹੈ। ਇਸ ਦਾ ਉਦਾਹਰਨ ਮੀਆ ਖਾਨ ਹਨ। ਉਹ ਆਪਣੀ ਕੁੜੀਆਂ ਨੂੰ ਪੜ੍ਹਾਉਣ ਲਈ ਰੋਜ਼ 12 ਕਿਲੋਮੀਟਰ ਦੂਰ ਸਕੂਲ ਤੱਕ ਲਿਜਾਂਦੇ ਹਨ। ਇਸ ਮਗਰੋਂ ਜਦੋਂ ਤੱਕ ਉਨ੍ਹਾਂ ਦੀ ਕਲਾਸ ਚੱਲਦੀ ਹੈ ਉਹ ਉੱਥੇ 4 ਘੰਟੇ ਉਨ੍ਹਾਂ ਦਾ ਇੰਤਜ਼ਾਰ ਕਰਦੇ ਹਨ। ਜਦੋਂ ਸਕੂਲ ਦਾ ਸਮਾਂ ਖਤਮ ਹੁੰਦਾ ਹੈ ਤਾਂ ਵਾਪਸ ਘਰ ਲਿਆਉਂਦੇ ਹਨ। ਐੱਨ.ਜੀ.ਓ. ਸਵੀਡਿਸ਼ ਕਮੇਟੀ ਫੌਰ ਅਫਗਾਨਿਸਤਾਨ ਦੇ ਮੁਤਾਬਕ ਮੀਆ ਖਾਨ ਰੋਜ਼ ਬਾਈਕ 'ਤੇ ਆਪਣੀ ਕੁੜੀਆਂ ਨੂੰ ਨੂਰੀਨੀਆਂ ਸਕੂਲ ਲਿਜਾਂਦੇ ਹਨ।

ਇਸ ਐੱਨ.ਜੀ.ਓ. ਨੇ ਮੀਆ ਦੀ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਮੀਆ ਆਪਣੇ ਪਰਿਵਾਰ ਦੇ ਨਾਲ ਅਫਗਾਨਿਸਤਾਨ ਦੇ ਸ਼ਾਰਾਨਾ ਵਿਚ ਰਹਿੰਦਾ ਹੈ। ਲੋਕਾਂ ਨੇ ਮੀਆ ਦੇ ਇਸ ਫੈਸਲੇ ਦੀ ਤਰੀਫ ਕੀਤੀ ਹੈ। ਮੀਆ ਨੇ ਦੱਸਿਆ, ''ਮੈਂ ਅਨਪੜ੍ਹ ਹਾਂ। ਮੈਂ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਕਰਦਾ ਹਾਂ। ਮੇਰੀਆਂ ਕੁੜੀਆਂ ਦੀ ਸਿੱਖਿਆ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡੇ ਇਲਾਕੇ ਵਿਚ ਕੋਈ ਮਹਿਲਾ ਡਾਕਟਰ ਨਹੀਂ ਹੈ। ਇਹੀ ਕਾਰਨ ਹੈ ਕਿ ਮੈਂ ਚਾਹੁੰਦਾ ਹਾਂ ਕਿ ਉਹ ਪੜ੍ਹਣ ਅਤੇ ਅੱਗੇ ਵਧਣ।''

 

ਮੀਆ ਦੀਆਂ ਤਿੰਨੇ ਕੁੜੀਆਂ ਵਿਚੋਂ ਇਕ ਰੋਜ਼ੀ ਨੇ ਐੱਨ.ਜੀ.ਓ. ਸਵੀਡਿਸ਼ ਕਮੇਟੀ ਫੌਰ ਅਫਗਾਨਿਸਤਾਨ ਨੂੰ ਦੱਸਿਆ ਕਿ ਮੈਂ ਖੁਸ਼ ਹਾਂ ਕਿ ਮੈਂ ਪੜ੍ਹਨ ਵਿਚ ਸਮਰੱਥ ਹਾਂ। ਹਾਲੇ ਮੈਂ 6ਵੀਂ ਜਮਾਤ ਵਿਚ ਪੜ੍ਹ ਰਹੀ ਹਾਂ। ਮੇਰੇ ਪਿਤਾ ਸਾਨੂੰ ਰੋਜ਼ ਮੋਟਰਸਾਈਕਲ 'ਤੇ ਸਕੂਲ ਲਿਜਾਂਦੇ ਹਨ ਅਤੇ ਵਾਪਸ ਘਰ ਲਿਆਉਂਦੇ ਹਨ। ਕਦੇ-ਕਦੇ ਭਰਾ ਵੀ ਸਾਡੀ ਮਦਦ ਕਰਦੇ ਹਨ।'' ਐੱਨ.ਜੀ.ਓ. ਸਵੀਡਿਸ਼ ਫੌਰ ਅਫਗਾਨਿਸਤਾਨ ਦੀ ਪੋਸਟ ਦੀ ਲੋਕ ਤਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''ਅਜਿਹੇ ਪਿਤਾ 'ਤੇ ਮਾਣ ਹੈ। ਸੱਚ ਵਿਚ ਉਹ ਹੀਰੋ ਹਨ। ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ।


author

Vandana

Content Editor

Related News