ਅਫਗਾਨਿਸਤਾਨ : ਕੰਧਾਰ ਸੂਬੇ ਦੀਆਂ ਕਈ ਫੈਕਟਰੀਆਂ ਬਿਜਲੀ ਸੰਕਟ ਕਾਰਨ ਬੰਦ

Monday, Jan 03, 2022 - 03:57 PM (IST)

ਅਫਗਾਨਿਸਤਾਨ : ਕੰਧਾਰ ਸੂਬੇ ਦੀਆਂ ਕਈ ਫੈਕਟਰੀਆਂ ਬਿਜਲੀ ਸੰਕਟ ਕਾਰਨ ਬੰਦ

ਕੰਧਾਰ (ਏਐਨਆਈ): ਬਿਜਲੀ ਸੰਕਟ ਦੇ ਵਿਚਕਾਰ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਵੱਖ-ਵੱਖ ਫੈਕਟਰੀਆਂ ਬੰਦ ਹੋ ਗਈਆਂ ਹਨ। ਪਜਵੋਕ ਅਫਗਾਨ ਨਿਊਜ਼ ਨੇ ਇਹ ਜਾਣਕਾਰੀ ਦਿੱਤੀ।ਅਗਸਤ ਦੇ ਅੱਧ ਵਿੱਚ ਜਦੋਂ ਤੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ, ਪਿਛਲੇ ਚਾਰ ਮਹੀਨਿਆਂ ਤੋਂ ਬਿਜਲੀ ਸਪਲਾਈ ਦੇ ਕਈ ਪ੍ਰਾਜੈਕਟ ਰੁਕੇ ਹੋਏ ਹਨ।ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਦਿ ਅਫਗਾਨਿਸਤਾਨ ਬ੍ਰੇਸ਼ਨਾ ਸ਼ੇਰਕਤ (DABS) ਦੇ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਨੂੰ ਰੋਕਣ ਦਾ ਮੁੱਖ ਕਾਰਨ ਏਸ਼ੀਅਨ ਵਿਕਾਸ ਬੈਂਕ, ਵਿਸ਼ਵ ਬੈਂਕ ਅਤੇ ਸੰਯੁਕਤ ਰਾਜ ਦੀ ਅਫਗਾਨਿਸਤਾਨ ਲਈ ਵਿਕਾਸ ਸਹਾਇਤਾ ਨੂੰ ਮੁਅੱਤਲ ਕਰਨਾ ਹੈ।

ਅਫਗਾਨਿਸਤਾਨ ਤੱਕ ਤੁਰਕਮੇਨਿਸਤਾਨ ਦੀ 500 ਕਿਲੋਵਾਟ ਬਿਜਲੀ ਟਰਾਂਸਮਿਸ਼ਨ ਇਹਨਾਂ ਪ੍ਰਾਜੈਕਟਾਂ ਵਿੱਚੋਂ ਇੱਕ ਹੈ, ਜੋ ਤੁਰਕਮੇਨਿਸਤਾਨ ਦੀ ਸਰਹੱਦ ਤੋਂ ਸ਼ੈਬਰਘਾਨ ਦੇ ਅਕੀਨਾ ਬੰਦਰਗਾਹ ਤੱਕ ਅਤੇ ਫਿਰ ਕੁੰਦੁਜ਼ ਦੇ ਅਲਵਾਜ਼ੁਨ ਮੈਦਾਨ ਅਤੇ ਅੰਤ ਵਿੱਚ ਕਾਬੁਲ ਦੇ ਅਰਗੰਦੀ ਜ਼ਿਲ੍ਹੇ ਤੱਕ ਬਿਜਲੀ ਪਹੁੰਚਾ ਰਿਹਾ ਸੀ। ਹਾਲੇ 10 ਫ਼ੀਸਦੀ ਕੰਮ ਪੂਰਾ ਹੋਣਾ ਬਾਕੀ ਹੈ।ਡੀਏਬੀਐਸ ਦੇ ਕਾਰਜਕਾਰੀ ਮੁਖੀ ਸਫੀਉੱਲ੍ਹਾ ਅਹਿਮਦਜ਼ਈ ਨੇ ਕਿਹਾ ਕਿ 500 ਕਿਲੋਵਾਟ ਲਾਈਨ ਪ੍ਰਾਜੈਕਟ ਦਾ 90 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ ਅਤੇ ਇਸ ਦਾ ਸਿਰਫ 10 ਪ੍ਰਤੀਸ਼ਤ ਕੰਮ ਬਾਕੀ ਹੈ। ਜੇਕਰ ਏਡੀਬੀ ਇਸ ਦੀ ਇਜਾਜ਼ਤ ਦਿੰਦਾ ਹੈ, ਤਾਂ ਅਸੀਂ ਅਗਲੇ ਛੇ ਮਹੀਨਿਆਂ ਵਿੱਚ ਇਸਦੇ ਬਾਕੀ ਰਹਿੰਦੇ 10 ਪ੍ਰਤੀਸ਼ਤ ਕੰਮ ਨੂੰ ਪੂਰਾ ਕਰ ਸਕਦੇ ਹਾਂ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਨਵਾਂ ਫ਼ਰਮਾਨ, ਨਹਾਉਣ ਸਬੰਧੀ ਔਰਤਾਂ 'ਤੇ ਲਾਈ ਇਹ ਪਾਬੰਦੀ 

ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਹਾਲਾਂਕਿ ਉਜ਼ਬੇਕਿਸਤਾਨ ਨੇ ਅਸਥਾਈ ਤੌਰ 'ਤੇ ਅਫਗਾਨਿਸਤਾਨ ਨੂੰ ਲਗਭਗ 50 ਪ੍ਰਤੀਸ਼ਤ ਬਿਜਲੀ ਸਪਲਾਈ ਘਟਾ ਦਿੱਤੀ ਹੈ, ਜਿਸ ਨਾਲ ਕਾਬੁਲ ਸਮੇਤ ਦੇਸ਼ ਦੇ ਲਗਭਗ 15 ਸੂਬਿਆਂ ਵਿੱਚ ਸੇਵਾਵਾਂ ਵਿੱਚ ਵਿਘਨ ਪਿਆ ਹੈ।ਊਰਜਾ ਕੰਪਨੀ ਦਿ ਅਫਗਾਨਿਸਤਾਨ ਬ੍ਰੇਸ਼ਨਾ ਸ਼ੇਰਕਤ (DABS) ਨੇ ਘੋਸ਼ਣਾ ਕੀਤੀ ਕਿ ਉਜ਼ਬੇਕਿਸਤਾਨ ਵਿੱਚ ਤਕਨੀਕੀ ਸਮੱਸਿਆਵਾਂ ਕਾਰਨ ਸਪਲਾਈ ਵਿੱਚ ਕਮੀ ਆਈ ਹੈ। ਮੀਡੀਆ ਨੇ ਰਾਸ਼ਟਰੀ ਪਾਵਰ ਕੰਪਨੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਇਸ ਦੌਰਾਨ ਅਫਗਾਨਿਸਤਾਨ ਨੇ ਅਗਲੇ ਸਾਲ ਲਈ ਗੁਆਂਢੀ ਦੇਸ਼ ਤੋਂ ਬਿਜਲੀ ਦੀ ਦਰਾਮਦ ਵਧਾਉਣ ਲਈ ਤਾਜਿਕਸਤਾਨ ਨਾਲ ਇੱਕ ਨਵੇਂ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਨਹਿਰ 'ਚ ਵਹਾਈ 3000 ਲੀਟਰ ਸ਼ਰਾਬ, ਜਾਰੀ ਕੀਤੀ ਵੀਡੀਓ 

ਅਫਗਾਨਿਸਤਾਨ ਦੀ ਰਾਸ਼ਟਰੀ ਬਿਜਲੀ ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ "ਦਿ ਅਫਗਾਨਿਸਤਾਨ ਬ੍ਰੇਸ਼ਨਾ ਸ਼ੇਰਕਤ (DABS) ਦੇ ਸੀਈਓ ਹਾਫਿਜ਼ ਮੁਹੰਮਦ ਅਮੀਨ ਅਤੇ ਉਸਦੇ ਨਾਲ ਆਏ ਵਫ਼ਦ ਨੇ ਤਾਜਿਕਿਸਤਾਨ ਦੀ ਇੱਕ ਅਧਿਕਾਰਤ ਯਾਤਰਾ ਦੌਰਾਨ ਸਾਲ 2022 ਲਈ ਤਾਜਿਕ ਇਲੈਕਟ੍ਰੀਸਿਟੀ ਕੰਪਨੀ ਨਾਲ ਬਿਜਲੀ ਦਰਾਮਦ ਕਰਨ ਦੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ। ਦੋਵਾਂ ਧਿਰਾਂ ਵਿਚਕਾਰ ਦੋ ਦਿਨਾਂ ਦੀ ਗੱਲਬਾਤ ਦੇ ਨਤੀਜੇ ਵਜੋਂ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ।


author

Vandana

Content Editor

Related News