ਅਫ਼ਗਾਨਿਸਤਾਨ ਦੇ ਜਲਾਲਾਬਾਦ ’ਚ ਬਜ਼ੁਰਗ ਦਾ ਸਿਰ ਕਲਮ

Saturday, Oct 09, 2021 - 01:53 PM (IST)

ਅਫ਼ਗਾਨਿਸਤਾਨ ਦੇ ਜਲਾਲਾਬਾਦ ’ਚ ਬਜ਼ੁਰਗ ਦਾ ਸਿਰ ਕਲਮ

ਇੰਟਰਨੈਸ਼ਨਲ ਡੈਸਕ: ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ਾ ਕਰਨ ਦੇ ਬਾਅਦ ਹਿੰਸਾ ’ਚ ਵਾਧਾ ਦੇਖਿਆ ਗਿਆ ਹੈ। ਤਾਜ਼ਾ ਮਾਮਲਾ ਜਲਾਲਾਬਾਦ ਸ਼ਹਿਰ ਦਾ ਹੈ, ਜਿਸ ਨੇ ਸਨਸਨੀ ਮਚਾ ਦਿੱਤੀ ਹੈ। ਓਂਗੋਰਬਾਗ ਇਲਾਕੇ ’ਚ ਸ਼ੁੱਕਰਵਾਰ ਨੂੰ ਇਕ ਬਜ਼ੁਰਗ ਦਾ ਸਿਰ ਕਲਮ ਕਰ ਦਿੱਤਾ ਗਿਆ। ਸਥਾਨਕ ਨਿਵਾਸੀਆਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਓਂਗੋਰਬਾਗ ਇਲਾਕੇ ’ਚ ਇਕ ਬਜ਼ੁਰਗ ਵਿਅਕਤੀ ਦਾ ਸਿਰ ਕੱਟੀ ਲਾਸ਼ ਮਿਲੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਇਸ ਖ਼ੇਤਰ ’ਚ ਨਾਗਰਿਕਾਂ ਅਤੇ ਅਫ਼ਗਾਨਿਸਤਾਨ ਦੇ ਪਿਛਲੇ ਇਸਲਾਮੀ ਗਣਰਾਜ ’ਚ ਸੇਵਾ ਕਰਨ ਵਾਲਿਆਂ ਨੂੰ ਬੇਹਰਿਮੀ ਨਾਲ ਪਰੇਸ਼ਾਨ ਕਰ ਰਹੇ ਹਨ।

ਤਾਲਿਬਾਨ ਨੇ ਪਹਿਲਾਂ ਸਾਰੇ ਅਫ਼ਗਾਨ ਸਰਕਾਰੀ ਅਧਿਕਾਰੀਆਂ ਦੇ ਲਈ ‘ਆਮ ਮੁਆਫ਼ੀ’ ਦੀ ਘੋਸ਼ਣਾ ਕੀਤੀ ਸੀ ਅਤੇ ਉਨ੍ਹਾਂ ਨੂੰ ਕੰਮ ’ਤੇ ਵਾਪਸ ਆਉਣ ਲਈ ਅਪੀਲ ਕੀਤੀ ਸੀ,ਜਿਸ ’ਚ ਸ਼ਰੀਆ ਕਾਨੂੰਨ ਦੇ ਅਨੁਸਾਰ ਔਰਤਾਂ ਵੀ ਸ਼ਾਮਲ ਸਨ ਪਰ ਹੁਣ ਉਹ ਸਾਬਕਾ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਟੋਲੋ ਨਿਊਜ਼ ਦੇ ਮੁਤਾਬਕ ਪ੍ਰਸਿੱਧ ਅਪਗਾਨ, ਕਮੇਡੀਅਨ ਨਜ਼ ਮੁਹੰਮਦ ਜਿਸ ਨੂੰ ਖਾਸ਼ਾ ਜਵਾਨ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਨੂੰ 22 ਜੁਲਾਈ ਨੂੰ ਉਸ ਦੇ ਘਰੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਖ਼ਾਸਾ ਕੰਧਾਰ ਪੁਲਸ ’ਚ ਸਨ। 

ਤਾਲਿਬਾਨ ਲੜਾਕੇ ਸਾਬਕਾ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ ’ਚ ਤਾਲਿਬਾਨ ਨੇ ਉੱਤਰੀ ਫਰਯਾਬ ਪ੍ਰਾਂਤ ’ਚ ਇਕ ਸੁਰੱਖਿਆ ਅਧਿਕਾਰੀ ਦੇ 12 ਸਾਲਾ ਮੁੰਡੇ ਦੀ ਕੁੱਟਮਾਰ ਕੀਤੀ। ਇਸ ਦੇ ਇਲਾਵਾ ਅਫ਼ਗਾਨ ਮਹਿਲਾ ਜੱਜ, ਜਿਨ੍ਹਾਂ ਨੇ ਹਤਿਆਰਾਂ ਅਤੇ ਹੋਰ ਅਧਿਕਾਰੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਸੀ, ਹੁਣ ਉਨ੍ਹਾਂ ਦੋਸ਼ੀਆਂ ਤੋਂ ਬਦਲੇ ਦੇ ਡਰ ਨਾਲ ਲੁੱਕ ਗਈ ਹੈ,ਜੋ ਪਿਛਲੇ ਮਹੀਨੇ ਦੇਸ਼ ਦੇ ਕਬਜ਼ੇ ਦੇ ਬਾਅਦ ਤਾਲਿਬਾਨ ਵਲੋਂ ਮੁਕਤ ਕੀਤੇ ਗਏ ਹਨ।


author

Shyna

Content Editor

Related News