ਅਫਗਾਨ : ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ''ਚ 34 ਲੋਕਾਂ ਨੂੰ ਜੇਲ

05/14/2019 3:59:33 PM

ਕਾਬੁਲ (ਵਾਰਤਾ)— ਅਫਗਾਨਿਸਤਾਨ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਵਿਚ ਸ਼ਾਮਲ 34 ਲੋਕਾਂ ਨੂੰ ਜੇਲ ਦੀ ਸਜ਼ਾ ਸੁਣਾਈ ਹੈ। ਅਫਗਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨ ਕਾਊਂਟਰ-ਨਾਰਕੋਟਿਕਸ ਕ੍ਰਿਮੀਨਲ ਜਸਟਿਸ ਟਾਸਕ ਫੋਰਸ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। 

ਬਿਆਨ ਮੁਤਾਬਕ,''ਸੈਂਟਰਲ ਨਾਰਕੋਟਿਕਸ ਟ੍ਰਿਬਿਊਨਲ ਦੀ ਬੈਠਕ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ 42 ਮਾਮਲਿਆਂ ਵਿਚ ਸ਼ਾਮਲ 34 ਲੋਕਾਂ ਨੂੰ ਪਿਛਲੇ ਇਕ ਹਫਤੇ ਦੇ ਦੌਰਾਨ 6 ਤੋਂ 17 ਸਾਲ ਦੀ ਜੇਲ ਦੀ ਸਜ਼ਾ ਸੁਣਾਈ।'' ਅਫਗਾਨਿਸਤਾਨ ਦੀ ਕਾਊਂਟਰ ਨਾਰਕੋਟਿਕਸ ਪੁਲਸ ਅਤੇ ਜਾਸੂਸੀ ਸੰਗਠਨਾਂ ਨੇ ਇਸ ਦੌਰਾਨ 30 ਕਿਲੋਗ੍ਰਾਮ ਹੈਰੋਇਨ, 28 ਕਿਲੋਗ੍ਰਾਮ ਮਾਫ੍ਰੀਨ, 156 ਕਿਲੋਗ੍ਰਾਮ ਤੋਂ ਵੱਧ ਅਫੀਮ, 8030 ਕਿਲੋਗ੍ਰਾਮ ਹਸ਼ੀਸ਼, 76 ਕਿਲੋਗ੍ਰਾਮ ਮੀਥਮਫੈਟਾਮੀਨ ਅਤੇ 8,240 ਲੀਟਰ ਰਸਾਇਣ ਪਦਾਰਥ ਬਰਾਮਦ ਕੀਤੇ ਹਨ।


Vandana

Content Editor

Related News