ਅਫਗਾਨਿਸਤਾਨ : ਅਮਰੀਕੀ ਹਵਾਈ ਹਮਲੇ ''ਚ 25 ਅੱਤਵਾਦੀ ਢੇਰ

10/06/2019 2:57:09 PM

ਕਾਬੁਲ (ਵਾਰਤਾ)— ਅਫਗਾਨਿਸਤਾਨ ਦੇ ਬਦਗੀਸ ਸੂਬੇ ਵਿਚ ਅਮਰੀਕੀ ਹਵਾਈ ਹਮਲੇ ਵਿਚ ਅੱਤਵਾਦੀ ਸਮੂਹ ਤਾਲਿਬਾਨ ਦੇ ਘੱਟੋ-ਘੱਟ 25 ਅੱਤਵਾਦੀ ਮਾਰੇ ਗਏ। ਸੂਬੇ ਦੇ ਗਵਰਨਰ ਅਬਦੁੱਲ ਗਫੂਰ ਮਲਿਕਜ਼ਈ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਸ਼ਨੀਵਾਰ ਨੂੰ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਅਸਫਲ ਹੋਣ ਮਗਰੋਂ ਅੱਤਵਾਦੀ ਸਮੂਹ ਵਿਰੁੱਧ ਅਮਰੀਕੀ ਫੌਜ ਦੇ ਹਮਲੇ ਵੱਧ ਰਹੇ ਹਨ। 

ਮਲਿਕਜ਼ਈ ਨੇ ਕਿਹਾ,''ਵਿਦੇਸ਼ੀ ਫੌਜੀਆਂ ਦੇ ਹਵਾਈ ਹਮਲੇ ਵਿਚ ਤਾਲਿਬਾਨ ਦੇ 25 ਤੋਂ ਵੱਧ ਅੱਤਵਾਦੀ ਮਾਰੇ ਗਏ,  ਿਜਸ ਵਿਚ ਸਮੂਹ ਦੇ ਕਮਾਂਡਰ ਵੀ ਸ਼ਾਮਲ ਹਨ।'' ਗਵਰਨਰ ਨੇ ਦੱਸਿਆ ਕਿ ਅੱਤਵਾਦੀਆਂ ਵਿਰੁੱਧ ਇਹ ਹਵਾਈ ਹਮਲਾ ਕੱਲ ਰਾਤ ਬਗਦੀਸ ਸੂਬੇ ਦੇ ਕਲਾ-ਏ-ਨਾਵ ਸ਼ਹਿਰ ਦੇ ਬਗਕ ਖੇਤਰ ਵਿਚ ਹੋਇਆ।


Vandana

Content Editor

Related News