ਅਫਗਾਨਿਸਤਾਨ: ਹਵਾਈ ਹਮਲੇ ''ਚ 18 ਤਾਲਿਬਾਨੀ ਅੱਤਵਾਦੀ ਢੇਰ

01/10/2020 7:24:52 PM

ਕਾਬੁਲ- ਅਫਗਾਨਿਸਤਾਨ ਦੇ ਉੱਤਰ-ਪੂਰਬੀ ਤਾਖਰ ਸੂਬੇ ਦੇ ਦਰਕਾਦ ਜ਼ਿਲੇ ਵਿਚ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 18 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਦੇ ਬਿਆਨ ਮੁਤਾਬਕ ਤਾਲਿਬਾਨ ਵਲੋਂ ਦਰਕਾਦ ਜ਼ਿਲੇ ਵਿਚ ਨਿਯੁਕਤ ਗਵਰਨਰ ਖਵਾਜੇਹ ਬਹਾ ਦੀਨ ਵੀ ਹਵਾਈ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਸ਼ਾਮਲ ਹਨ। ਇਸ ਹਮਲੇ ਵਿਚ ਚਾਰ ਹੋਰ ਲੋਕ ਜ਼ਖਮੀ ਹੋਏ ਹਨ। ਤਾਲਿਬਾਨ ਵਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਹਵਾਈ ਜਹਾਜ਼ ਨੇ ਦਰਕਾਦ ਜ਼ਿਲੇ ਦੇ ਕਾਰਾ ਤੇਪਾ ਖੇਤਰ ਵਿਚ ਆਮ ਨਾਗਰਿਕ ਖੇਤਰ ਵਿਚ ਬੰਬ ਸੁੱਟੇ, ਜਿਸ ਵਿਚ 11 ਨਾਗਰਿਕ ਮਾਰੇ ਗਏ। ਇਸ ਤੋਂ ਪਿਛਲੇ ਹਫਤੇ ਅਫਗਾਨਿਸਤਾਨ ਦੀ ਸਮੱਸਿਆ ਦੇ ਹੱਲ ਲਈ ਅਮਰੀਕੀ ਪ੍ਰਤੀਨਿਧ ਜਾਲਮੇ ਖਲੀਲਜ਼ਾਦ ਤਾਲਿਬਾਨ ਦੇ ਨਾਲ ਦੋ-ਪੱਖੀ ਸ਼ਾਂਤੀ ਗੱਤਬਾਤ ਦੇ ਲਈ ਕਤਰ ਪਹੁੰਚੇ ਸਨ, ਜਿਸ ਵਿਚ ਕਈ ਪ੍ਰਮੁੱਖ ਅਫਗਾਨ ਅਧਿਕਾਰੀਆਂ ਨੂੰ ਉਮੀਦ ਸੀ ਕਿ ਦੋਵਾਂ ਪੱਖਾਂ ਵਿਚ ਸਮਝੌਤੇ 'ਤੇ ਦਸਤਖਤ ਹੋ ਸਕਦੇ ਹਨ।


Baljit Singh

Content Editor

Related News