ਅਫਗਾਨਿਸਤਾਨ : ਅੱਤਵਾਦੀ ਹਮਲਿਆਂ ’ਚ 18 ਜਵਾਨਾਂ ਦੀ ਮੌਤ

03/30/2020 8:16:41 PM

ਕਾਬੁਲ– ਅਫਗਾਨਿਸਤਾਨ ਦੇ 2 ਸੂਬਿਆਂ ’ਚ ਐਤਵਾਰ ਨੂੰ ਹੋਏ ਤਾਲਿਬਾਨੀ ਅੱਤਵਾਦੀਆਂ ਦੇ ਹਮਲਿਆਂ ਵਿਚ ਸੁਰੱਖਿਆ ਬਲਾਂ ਦੇ ਘੱਟੋ-ਘੱਟ 18 ਜਵਾਨ ਮਾਰੇ ਗਏ। ਇਨ੍ਹਾਂ ਹਮਲਿਆਂ ’ਚ ਇਕ ਨਾਗਰਿਕ ਦੀ ਮੌਤ ਹੋਣ ਦੀ ਵੀ ਖਬਰ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਉੱਤਰੀ ਸੂਬੇ ਤਾਖਰ ਵਿਚ ਇਕ ਜ਼ਿਲਾ ਪੁਲਸ ਮੁਖੀ ਦੇ ਘਰ ’ਤੇ ਹਮਲਾ ਕੀਤਾ ਜਿਸ ਵਿਚ 12 ਪੁਲਸ ਕਰਮਚਾਰੀ ਮਾਰੇ ਗਏ ਅਤੇ 5 ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਇਕ ਨਾਗਰਿਕ ਦੀ ਵੀ ਜਾਨ ਚਲੀ ਗਈ। ਉਥੇ ਹੀ ਅਫਗਾਨਿਸਤਾਨ ਦੇ ਇਕ ਦੱਖਣੀ ਸੂਬੇ ਵਿਚ ਇਕ ਛਾਪੇਮਾਰੀ ਦੌਰਾਨ 6 ਅਫਗਾਨੀ ਸੈਨਿਕ ਮਾਰੇ ਗਏ।


Gurdeep Singh

Content Editor

Related News