ਅਫਗਾਨਿਸਤਾਨ: ਤਾਲਿਬਾਨ ਨਾਲ ਮੁਕਾਬਲੇ ''ਚ 10 ਪੁਲਸ ਮੁਲਾਜ਼ਮ ਹਲਾਕ
Wednesday, May 20, 2020 - 02:09 PM (IST)

ਕਾਬੁਲ- ਅਫਗਾਨਿਸਤਾਨ ਦੇ ਉੱਤਰ-ਪੱਛਮੀ ਸੂਬੇ ਤਾਖਰ ਵਿਚ ਅੱਤਵਾਦੀ ਸੰਗਠਨ ਤਾਲਿਬਾਨ ਦੇ ਅੱਤਵਾਦੀਆਂ ਦੇ ਨਾਲ ਭਿਆਨਕ ਮੁਕਾਬਲੇ ਵਿਚ 10 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਤਕਰੀਬਨ 7 ਹੋਰ ਲੋਕ ਜ਼ਖਮੀ ਹੋ ਗਏ। ਤਾਖਰ ਪੁਲਸ ਦੇ ਬੁਲਾਰੇ ਖਲੀਲੁੱਲਾਹ ਅਸੀਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਾਲਿਬਾਨ ਨੇ ਮੰਗਲਵਾਰ ਰਾਤ ਨੂੰ ਤਾਖਰ ਦੇ ਖਵਾਜਾ ਬਹਾਓਦੀਨ ਜ਼ਿਲੇ ਵਿਚ ਹਮਲਾ ਕਰ ਦਿੱਤਾ ਸੀ, ਜਿਸ 'ਤੇ ਪੁਲਸ ਨੇ ਜਵਾਬੀ ਕਾਰਵਾਈ ਕੀਤੀ।
ਦੋਵਾਂ ਪਾਸਿਓਂ ਗੋਲੀਬਾਰੀ ਵਿਚ 10 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਬੁਲਾਰੇ ਮੁਤਾਬਕ ਦੋਵਾਂ ਵਿਚਾਲੇ ਹੋਏ ਇਸ ਸੰਘਰਸ਼ ਵਿਚ ਤਾਲਿਬਾਨ ਦੇ ਅੱਤਵਾਦੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਪਰ ਅਜੇ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ।