ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ

Monday, Oct 04, 2021 - 10:56 AM (IST)

ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ

ਕਾਬੁਲ: ਅਫ਼ਗਾਨਿਸਤਾਨ ਦੇ ਲੋਕ ਤਾਲਿਬਾਨ ਦੇ ਸ਼ਾਸਨ ਅਧੀਨ ਬੁਰੀ ਹਾਲਤ ਵਿਚ ਹਨ। ਦੇਸ਼ ਵਿਚ ਗ਼ਰੀਬੀ ਦੀ ਸਥਿਤੀ ਅਜਿਹੀ ਹੈ ਕਿ ਲੋਕ ਆਪਣਾ ਢਿੱਡ ਭਰਨ ਲਈ ਆਪਣੇ ਬੱਚਿਆਂ ਨੂੰ ਵੇਚ ਰਹੇ ਹਨ, ਜਦੋਂ ਕਿ ਬਹੁਤ ਸਾਰੇ ਲੋਕ ਘਰੇਲੂ ਸਮਾਨ ਦੀ ਨਿਲਾਮੀ ਕਰ ਰਹੇ ਹਨ। ਤਾਜ਼ਾ ਮਾਮਲਾ ਕਾਬੁਲ ਦਾ ਹੈ, ਜਿੱਥੇ ਇਕ ਗਰੀਬ ਔਰਤ ਜੋ ਬਗਲਾਨ ਸੂਬੇ ਤੋਂ ਉਜੜ ਕੇ ਆਈ ਸੀ, ਨੇ ਆਪਣੇ ਮਾਸੂਮ ਪੁੱਤਰ ਨੂੰ ਵੇਚ ਦਿੱਤਾ। ਔਰਤ ਨੂੰ ਆਪਣੀ 13 ਸਾਲਾ ਧੀ ਦੇ ਇਲਾਜ ਲਈ ਪੈਸਿਆਂ ਦੀ ਲੋੜ ਸੀ।

ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ

ਟੋਲੋਨਿਊਜ਼ ਦੀ ਖ਼ਬਰ ਅਨੁਸਾਰ ਔਰਤ ਦੀ ਬੀਮਾਰ ਧੀ ਦੇ ਇਲਾਜ ਲਈ ਡੇਢ ਸਾਲ ਦੇ ਪੁੱਤਰ ਨੂੰ ਸਿਰਫ਼ 335 ਡਾਲਰ ਯਾਨੀ 25 ਹਜ਼ਾਰ ਰੁਪਏ ਵਿਚ ਵੇਚ ਦਿੱਤਾ ਗਿਆ। ਲੈਲੂਮਾ, ਜੋ ਕਾਬੁਲ ਵਿਚ ਇਕ ਤੰਬੂ ਵਿਚ ਰਹਿੰਦੀ ਹੈ, ਨੇ ਕਿਹਾ ਕਿ ਉਸ ਨੂੰ ਆਪਣਾ ਬੱਚਾ ਵੇਚਣਾ ਪਿਆ, ਕਿਉਂਕਿ ਉਸ ਕੋਲ ਹੋਰ ਕੋਈ ਬਦਲ ਨਹੀਂ ਸੀ। ਔਰਤ ਅਨੁਸਾਰ ਉਸ ਦਾ ਪਤੀ ਪਿਛਲੇ ਸਾਲ ਤੋਂ ਲਾਪਤਾ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਜਾ ਰਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਪੁਲਸ ਨੇ ਲਿਆ ਹਿਰਾਸਤ ’ਚ

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਬਹੁਤ ਸਾਰੇ ਪਰਿਵਾਰ ਜੋ ਉਜੜ ਗਏ ਹਨ, ਉਹ ਹੁਣ ਕਾਬੁਲ ਵਿਚ ਰਹਿ ਰਹੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਰਦੀਆਂ ਆ ਰਹੀਆਂ ਹਨ। ਤੰਬੂਆਂ ਵਿਚ ਰਹਿਣ ਵਾਲੇ ਬਹੁਤ ਸਾਰੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਠੰਡੇ ਮੌਸਮ ਦੌਰਾਨ ਬੀਮਾਰ ਹੋ ਰਹੇ ਹਨ। ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਲਿਬਾਨ ਦੀ ਅਗਵਾਈ ਵਾਲੇ ਸ਼ਰਨਾਰਥੀ ਮੰਤਰਾਲੇ ਤੋਂ ਕੋਈ ਸਹਾਇਤਾ ਨਹੀਂ ਮਿਲੀ ਹੈ।

.ਇਹ ਵੀ ਪੜ੍ਹੋ : ISIS-K ਨੇ ਲਈ ਪਾਕਿਸਤਾਨ ਦੇ ਪੇਸ਼ਾਵਰ 'ਚ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਵਾਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News