ਮੋਰਚਾ ਛੱਡ ਕੇ ਭੱਜੇ ਅਫਗਾਨ ਸੈਨਿਕ, ਕਈ ਜ਼ਿਲ੍ਹਿਆਂ ''ਤੇ ਤਾਲਿਬਾਨ ਦਾ ਕੰਟਰੋਲ
Monday, Jul 05, 2021 - 02:38 PM (IST)
ਕਾਬੁਲ (ਬਿਊਰੋ): ਉੱਤਰੀ ਅਫਗਾਨਿਸਤਾਨ ਵਿਚ ਅਫਗਾਨ ਸੈਨਿਕਾਂ ਦੇ ਮੋਰਚਾ ਛੱਡ ਕੇ ਭੱਜਣ ਮਗਰੋਂ ਉੱਥੇ ਤਾਲਿਬਾਨ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਤਾਲਿਬਾਨ ਨੇ ਰਾਤੋ-ਰਾਤ ਕਈ ਜ਼ਿਲ੍ਹਿਆਂ 'ਕੇ ਆਪਣਾ ਕਬਜ਼ਾ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸੈਂਕੜੇ ਦੀ ਗਿਣਤੀ ਵਿਚ ਅਫਗਾਨ ਸੈਨਿਕ ਸਰਹੱਦ ਪਾਰ ਕਰਕੇ ਤਜ਼ਾਕਿਸਤਾਨ ਵਿਚ ਚਲੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- CPC ਦੇ 100 ਸਾਲ ਪੂਰੇ ਪਰ ਰਾਜਨੀਤੀ 'ਚ ਔਰਤਾਂ ਦੀ ਭੂਮਿਕਾ 'ਆਟੇ 'ਚ ਲੂਣ ਦੇ ਬਰਾਬਰ'
ਤਜ਼ਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ 'ਤੇ ਸਟੇਟ ਕਮੇਟੀ ਵੱਲੋਂ ਜਾਰੀ ਬਿਆਨ ਮੁਤਾਬਕ ਤਾਲਿਬਾਨ ਲੜਾਕਿਆਂ ਦੇ ਸਰਹੱਦ ਵੱਲ ਵਧਣ ਵਿਚਕਾਰ 300 ਤੋਂ ਵੱਧ ਅਫਗਾਨ ਸੈਨਿਕ ਅਫਗਾਨਿਸਤਾਨ ਦੇ ਸੂਬੇ ਜ਼ਰੀਏ ਦੇਸ਼ ਦੀ ਸਰਹੱਦ ਵਿਚ ਦਾਖਲ ਹੋਏ। ਅਫਗਾਨ ਸੈਨਿਕਾਂ ਨੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ ਸਾਢੇ 6 ਵਜੇ ਸਰਹੱਦ ਪਾਰ ਕੀਤੀ। ਬਿਆਨ ਮੁਤਾਬਕ ਮਨੁੱਖਤਾ ਅਤੇ ਚੰਗੇ ਗੁਆਂਢੀ ਹੋਣ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਤਾਜਿਕ ਅਧਿਕਾਰੀਆਂ ਨੇ ਪਿੱਛੇ ਹੱਟ ਰਹੇ ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ ਨੂੰ ਤਜ਼ਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋਣ ਦਿੱਤਾ।