ਅਫਗਾਨ ਸਿੱਖਾਂ ਨੂੰ ਇਕ ਹੋਰ ਹਮਲੇ ਦਾ ਡਰ

Wednesday, Jun 03, 2020 - 02:03 AM (IST)

ਅਫਗਾਨ ਸਿੱਖਾਂ ਨੂੰ ਇਕ ਹੋਰ ਹਮਲੇ ਦਾ ਡਰ

ਕਾਬੁਲ (ਏਜੰਸੀਆਂ)- ਕੋਰੋਨਾ ਵਾਇਰਸ ਤੋਂ ਜ਼ਿਆਦਾ ਸਾਨੂੰ ਇਕ ਹੋਰ ਹਮਲੇ ਦਾ ਡਰ ਹੈ। ਇਹ ਕਹਿਣਾ ਹੈ ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ 'ਤੇ ਹੋਏ ਇਸਲਾਮਿਕ ਸਟੇਟ 'ਆਈ.ਐਸ.' ਦੇ ਹਮਲੇ ਦੌਰਾਨ ਆਪਣੀ ਪਤੀ ਤੇ ਦੋ ਭਰਾਵਾਂ ਨੂੰ ਗੁਆ ਚੁੱਕੀ 29 ਸਾਲਾ ਇੰਦਰਜੀਤ ਕੌਰ ਦਾ। ਉਕਤ ਹਾਲੇ ਬਿਆਨ ਸਿਰਫ ਇੰਦਰਜੀਤ ਕੌਰ ਦਾ ਹੀ ਨਹੀਂ ਹੈ ਸਗੋਂ ਇਸ ਹਮਲੇ ਤੋਂ ਬਾਅਦ ਕਈ ਹੋਰ ਸਿੱਖ ਪਰਿਵਾਰ ਵੀ ਲਾਕ ਡਾਊਨ ਦੇ ਚੱਲਦੇ ਫਸੇ ਹੋਏ ਹਨ। ਇਥੇ ਅਫਗਾਨ ਸਿੱਖਾਂ ਨੂੰ ਇਕ ਹੋਰ ਹਮਲੇ ਦਾ ਡਰ ਸਤਾ ਰਿਹਾ ਹੈ। 

ਇੰਦਰਜੀਤ ਕੌਰ ਡਰ ਕਾਰਨ ਆਪਣੇ 3 ਬੱਚਿਆਂ ਹਰਜੋਤ (11 ਮਹੀਨੇ), ਸਿਰਮਜੀਤ (6 ਸਾਲ), ਅਰਵੀਨ (3 ਸਾਲ), ਸੱਸ ਤੇ ਦੋ ਭਰਾਵਾਂ ਦੇ ਨਾਲ ਇਕ ਗੁਰਦੁਆਰਾ ਸਾਹਿਬ ਦੇ ਇਕ ਛੋਟੇ ਜਿਹੇ ਕਮਰੇ ਵਿਚ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਰਹਿਣਾ ਸਾਡੀ ਮਜ਼ਬੂਰੀ ਹੈ। ਜਾਈਏ ਤਾਂ ਕਿੱਥੇ ਜਾਈਏ। ਮੈਂ ਸਿਰਫ ਆਪਣੇ ਬੱਚਿਆਂ ਲਈ ਸੁਰੱਖਿਅਤ ਜ਼ਿੰਦਗੀ ਚਾਹੁੰਦੀ ਹਾਂ। ਅਸੀਂ ਛੇਤੀ ਤੋਂ ਛੇਤੀ ਭਾਰਤ ਦਾ ਰੁੱਖ ਕਰਨਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ ਇਥੋਂ ਕੱਢੋ।


author

Baljit Singh

Content Editor

Related News