ਅਫਗਾਨ ਪੁਲਸ ਨੇ 185.5 ਕਿਲੋ ਨਸ਼ੀਲੇ ਪਦਾਰਥ ਕੀਤੇ ਜ਼ਬਤ

Friday, Aug 25, 2023 - 04:45 PM (IST)

ਅਫਗਾਨ ਪੁਲਸ ਨੇ 185.5 ਕਿਲੋ ਨਸ਼ੀਲੇ ਪਦਾਰਥ ਕੀਤੇ ਜ਼ਬਤ

ਕਾਬੁਲ (ਵਾਰਤਾ)- ਅਫਗਾਨਿਸਤਾਨ ਦੀ ਪੁਲਸ ਨੇ ਪੂਰਬੀ ਨੰਗਰਹਾਰ ਅਤੇ ਉੱਤਰੀ ਬਲਖ ਪ੍ਰਾਂਤਾਂ ਵਿੱਚ ਹੈਰੋਇਨ ਅਤੇ ਹਸ਼ੀਸ਼ ਸਮੇਤ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਸਰਕਾਰੀ ਬਖਤਰ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪਾਬੰਦੀਸ਼ੁਦਾ ਪਦਾਰਥ, ਜਿਸ ਵਿਚ 25 ਕਿਲੋਗ੍ਰਾਮ ਹੈਰੋਇਨ ਅਤੇ 160.5 ਕਿਲੋਗ੍ਰਾਮ ਹਸ਼ੀਸ਼ ਸ਼ਾਮਲ ਹੈ, ਸਰਹੱਦੀ ਕਸਬਿਆਂ ਤੋਰਖਮ ਅਤੇ ਹੈਰਤਾਨ ਵਿੱਚੋਂ ਬਰਾਮਦ ਹੋਏ ਹਨ।

ਅਫਗਾਨ ਅਧਿਕਾਰੀਆਂ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਭੂਮੀਗਤ ਕਾਰੋਬਾਰ ਵਿਚ ਸ਼ਾਮਲ ਲੋਕਾਂ 'ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਕਿਉਂਕਿ ਸੁਰੱਖਿਆ ਕਰਮਚਾਰੀਆਂ ਨੇ ਰਾਜਧਾਨੀ ਕਾਬੁਲ ਅਤੇ ਕੰਧਾਰ ਅਤੇ ਹੇਰਾਤ ਸੂਬਿਆਂ ਵਿਚ 11 ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਜੰਗ ਪ੍ਰਭਾਵਿਤ ਦੇਸ਼ ਵਿੱਚ ਭੁੱਕੀ ਦੀ ਖੇਤੀ ਅਤੇ ਅਫੀਮ ਦੇ ਵਪਾਰ ਵਿਰੁੱਧ ਲੜਨ ਦੀ ਸਹੁੰ ਖਾਧੀ ਹੈ।


author

cherry

Content Editor

Related News