ਉਜ਼ਬੇਕਿਸਤਾਨ ਤੋਂ ਅਮਰੀਕੀ ਫੌਜੀ ਅੱਡੇ ’ਤੇ ਭੇਜੇ ਜਾਣਗੇ ਦੇਸ਼ ਤੋਂ ਭੱਜੇ ਅਫਗਾਨ ਪਾਇਲਟ

Monday, Sep 13, 2021 - 12:19 AM (IST)

ਉਜ਼ਬੇਕਿਸਤਾਨ ਤੋਂ ਅਮਰੀਕੀ ਫੌਜੀ ਅੱਡੇ ’ਤੇ ਭੇਜੇ ਜਾਣਗੇ ਦੇਸ਼ ਤੋਂ ਭੱਜੇ ਅਫਗਾਨ ਪਾਇਲਟ

ਵਾਸ਼ਿੰਗਟਨ (ਯੂ. ਐੱਨ. ਆਈ.)–ਅਮਰੀਕਾ ਤੇ ਉਜ਼ਬੇਕਿਸਤਾਨ ਵਿਚਾਲੇ ਨਵੇਂ ਸਮਝੌਤੇ ਦੇ ਤਹਿਤ ਅਫਗਾਨ ਪਾਇਲਟਾਂ ਦੇ ਇਕ ਗਰੁੱਪ ਨੂੰ ਇਸ ਹਫਤੇ ਦੇ ਅਖੀਰ ’ਚ ਉਜ਼ਬੇਕਿਸਤਾਨ ਤੋਂ ਅਮਰੀਕੀ ਫੌਜੀ ਅੱਡੇ ’ਤੇ ਭੇਜੇ ਜਾਣ ਦੀ ਉਮੀਦ ਹੈ। ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਹੈ ਕਿ ਅਫਗਾਨ ਏਅਰ ਫੋਰਸ ਦੇ ਪਾਇਲਟ ਜੋ ਅਗਸਤ ਦੇ ਅੱਧ ਵਿਚ ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਉਜ਼ਬੇਕਿਸਤਾਨ ਭੱਜ ਗਏ ਸਨ, ਨੂੰ ਦੋਹਾ ਵਿਚ ਅਮਰੀਕੀ ਫੌਜੀ ਅੱਡੇ ’ਤੇ ਲਿਜਾਇਆ ਜਾ ਸਕਦਾ ਹੈ, ਪਰ ਇਹ ਅਸਪਸ਼ਟ ਨਹੀਂ ਹੈ ਕਿ ਪਾਇਲਟਾਂ ਨੂੰ ਆਖਿਰਕਾਰ ਅਮਰੀਕਾ ਲਿਜਾਇਆ ਜਾਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ : ਅਮਰੀਕਾ 'ਚ ਐਮਾਜ਼ੋਨ, ਕਰੋਗਰ ਤੇ ਵਾਲਮਾਰਟ ਕਰਨਗੇ ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਸਰਕਾਰੀ ਅਧਿਕਾਰੀਆਂ ਅਤੇ ਫੌਜ ਦੇ ਮੈਂਬਰਾਂ ਨੂੰ ਮੁਆਫੀ ਦੇਣ ਦਾ ਵਾਅਦਾ ਕੀਤਾ ਹੈ, ਪਰ ਪਾਇਲਟ ਅਜੇ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਜਦੋਂ ਕਿ ਉਜ਼ਬੇਕ ਸਰਕਾਰ ਪਾਇਲਟਾਂ ਨੂੰ ਸੌਂਪਣ ਲਈ ਤਾਲਿਬਾਨ ਦੇ ਦਬਾਅ ਵਿਚ ਹੈ। ਰਿਪੋਰਟ ਅਨੁਸਾਰ, ਇਸ ਸਮੇਂ ਉਜ਼ਬੇਕਿਸਤਾਨ ਵਿਚ 46 ਜਹਾਜ਼ ਹਨ ਅਤੇ ਚਾਲਕ ਦਲ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਕੁੱਲ 585 ਲੋਕ ਹਨ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਪਾਇਲਟਾਂ ਨੂੰ ਅਫਗਾਨਿਸਤਾਨ ਪਰਤਣ ਦਾ ਸੱਦਾ ਦਿੱਤਾ ਹੈ ਕਿਉਂਕਿ ਦੇਸ਼ ਨੂੰ ਆਪਣੇ-ਆਪ ਨੂੰ ਦੁਬਾਰਾ ਬਣਾਉਣ ਲਈ ਆਪਣੇ ਲੋਕਾਂ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਜਨਤਕ ਪ੍ਰੋਗਰਾਮਾਂ 'ਚ ਟੀਕਾਕਰਨ ਪਾਸ ਦਿਖਾਉਣ ਦੀ ਯੋਜਨਾ ਰੱਦ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News