ਭਾਰਤ ਨੇ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਸੁਰੱਖਿਆ ਦੇਣ ਦੀ ਕੀਤੀ ਪੇਸ਼ਕਸ਼

Monday, Jul 20, 2020 - 06:21 PM (IST)

ਕਾਬੁਲ (ਬਿਊਰੋ): ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿਚ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਵਾਅਦਾ ਕੀਤਾ ਹੈ। ਸਰਕਾਰ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਅਫਗਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ 'ਤੇ ਹਮਲੇ ਹੋਏ ਹਨ, ਉਹਨਾਂ ਤੋਂ ਬਚਾਅ ਲਈ ਕਦਮ ਚੁੱਕੇ ਜਾਣਗੇ। ਸਰਕਾਰ ਇੱਥੇ ਰਹਿਣ ਵਾਲਿਆਂ ਦੀ ਸੁਰੱਖਿਆ ਲਈ ਵਚਨਬੱਧ ਹੈ। ਵਿਦੇਸ਼ ਮਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਭਾਰਤ ਨੇ ਅਫਗਾਨਿਸਤਾਨ ਵਿਚ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਹੇ ਅਫਗਾਨ ਹਿੰਦੂ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਵਾਪਸੀ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।ਪਿਛਲੇ ਮਹੀਨੇ ਪੂਰਬੀ ਅਫਗਾਨਿਸਤਾਨ ਵਿਚ ਅਗਵਾ ਕੀਤੇ ਗਏ ਇਕ ਇਕ ਅਫਗਾਨ ਸਿੱਖ ਨੇਤਾ ਦੇ ਬਚਾਅ 'ਤੇ ਬਿਆਨ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

ਕਾਬੁਲ ਵਿਚ ਇਕ ਭਾਰਤੀ ਅਧਿਕਾਰੀ ਨੇ ਕਿਹਾ ਕਿ ਫੈਸਲੇ ਦਾ ਮਤਲਬ ਹੈ ਕਿ ਅਫਗਾਨਿਸਤਾਨ ਵਿਚ ਲੱਗਭਗ 600 ਹਿੰਦੂ ਅਤੇ ਸਿੱਖ ਰਹਿ ਰਹੇ ਹਨ ਜਦਕਿ ਉਹ ਇਕ ਮੁਸਲਿਮ ਦੇਸ਼ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਭਾਰਤ ਵਾਪਸ ਪਰਤ ਆਉਣਗੇ ਉਹਨਾਂ ਨੂੰ ਭਾਰਤ ਵਿਚ ਆਉਣ ਦੇ ਬਾਅਦ ਲੰਬੇ ਸਮੇਂ ਦੀ ਰਿਹਾਇਸ਼ ਲਈ ਐਪਲੀਕੇਸ਼ਨ ਦੇਣ ਦਾ ਮੌਕਾ ਦਿੱਤਾ ਜਾਵੇਗਾ।ਇਸ ਦੌਰਾਨ ਕਈ ਲੋਕਾਂ ਨੇ ਇਸ ਐਮਰਜੈਂਸੀ ਵਿਕਲਪ ਦਾ ਸਵਾਗਤ ਕੀਤਾ ਪਰ ਇਹ ਇਕ ਦੁਚਿੱਤੀ ਵਾਲੀ ਸਥਿਤੀ ਹੈ। ਅਸਲ ਵਿਚ ਅਫਗਾਨਿਸਤਾਨ ਵਿਚ ਰਹਿਣ ਵਾਲੇ ਇਹਨਾਂ ਹਿੰਦੂਆਂ ਅਤੇ ਸਿੱਖਾਂ ਕੋਲ ਰੋਜ਼ੀ-ਰੋਟੀ ਦੇ ਸਾਧਨ ਵੀ ਮੌਜੂਦ ਹਨ। ਉਹਨਾਂ ਕੋਲ ਦੁਕਾਨਾਂ ਹਨ ਅਤੇ ਕਈ ਪਰਿਵਾਰ ਪੀੜ੍ਹੀਆਂ ਤੋਂ ਉੱਥੇ ਕਾਰੋਬਾਰ ਕਰ ਰਹੇ ਹਨ ਪਰ ਭਾਰਤ ਆਉਣ 'ਤੇ ਉਹਨਾਂ ਕੋਲ ਇਹ ਚੀਜ਼ਾਂ ਉਪਲਬਧ ਨਹੀਂ ਹੋਣਗੀਆਂ। 

ਅਜਿਹੇ ਲੋਕਾਂ ਦੇ ਲਈ ਭਾਰ ਤਵਿਚ ਇਕ ਨਵੀਂ ਸ਼ੁਰੂਆਤ ਕਰਨ ਦਾ ਮਤਲਬ ਹੋਵੇਗਾ ਕਿ ਸ਼ੁਰੂ ਵਿਚ ਕੁਝ ਸਾਲਾਂ ਤੱਕ ਗਰੀਬੀ ਵਿਚ ਜ਼ਿੰਦਗੀ ਜਿਉਣਾ। ਜਦਕਿ ਇਸ ਦੌਰਾਨ ਕੋਰੋਨਾਵਾਇਰਸ ਦੇ ਕਾਰਨ ਉਦਯੋਗ ਬੰਦ ਹਨ ਲੋਕਾਂ ਕੋਲ ਰੋਜ਼ਗਾਰ ਨਹੀਂ ਸਗੋਂ ਉਹ ਬੇਰੋਜ਼ਗਾਰ ਹੋ ਰਹੇ ਹਨ। ਮਾਰਚ ਵਿਚ ਅਫਗਾਨਿਸਤਾਨ ਵਿਚ ਰਹਿ ਰਹੇ ਹਿੰਦੂਆਂ ਅਤੇ ਸਿੱਖਾਂ 'ਤੇ ਹਮਲਾ ਕੀਤਾ ਗਿਆ ਸੀ। ਕਾਬੁਲ ਵਿਚ ਇਕ ਸਿੱਖ ਗੁਰਦੁਆਰੇ ਨੇੜੇ ਰਹਿਣ ਵਾਲੇ 63 ਸਾਲਾ ਲਾਲਾ ਸ਼ੇਰ ਸਿੰਘ ਨੇ ਕਿਹਾ ਕਿ ਭਾਈਚਾਰਾ ਇੰਨਾ ਡਰਿਆ ਹੋਇਆ ਹੈ ਕਿ ਕਿਤੇ ਉਹਨਾਂ 'ਤੇ ਮੁੜ ਹਮਲਾ ਨਾ ਕਰ ਦਿੱਤਾ ਜਾਵੇ। ਅਜਿਹੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਕਿਤੇ ਅਗਲਾ ਹਮਲਾ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨਾ ਕੀਤਾ ਜਾਵੇ ਜਿਸ ਵਿਚ ਬਾਕੀ ਬਚੇ ਲੋਕ ਵੀ ਮਾਰੇ ਜਾਣ। ਉਹਨਾਂ ਨੇ ਕਿਹਾ ਕਿ ਮੈਂ ਇੱਥੇ ਹਿੰਦੂਆਂ ਅਤੇ ਸਿੱਖਾਂ ਨੂੰ ਮਿਲੀਆਂ ਧਮਕੀਆਂ ਦੇ ਕਾਰਨ ਮਾਰਿਆ ਜਾ ਸਕਦਾ ਹਾਂ ਪਰ ਭਾਰਤ ਵਿਚ ਮੈਂ ਗਰੀਬੀ ਨਾਲ ਮਰਾਂਗਾ। ਮੈਂ ਆਪਣਾ ਪੂਰਾ ਜੀਵਨ ਅਫਗਾਨਿਸਤਾਨ ਵਿਚ ਬਿਤਾਇਆ ਹੈ ਮੰਦਰ ਦੇ ਨੇੜੇ ਇਸ ਮੁਹੱਲੇ ਵਿਚ ਜੇਕਰ ਮੈਂ ਇਕ ਦੁਕਾਨ ਦੇ ਸਾਹਮਣਾ ਖੜ੍ਹਾ ਹੁੰਦਾ ਹਾਂ ਅਤੇ ਦੋ ਆਂਡੇ ਤੇ ਥੋੜ੍ਹੀ ਰੋਟੀ ਮੰਗਦਾ ਹਾਂ ਤਾਂ ਉਹ ਮੈਨੂੰ ਮੁਫਤ ਵਿਚ ਦੇ ਦੇਣਗੇ ਪਰ ਭਾਰਤ ਵਿਚ ਮੇਰੀ ਮਦਦ ਕੌਣ ਕਰੇਗਾ। ਫਿਲਹਾਲ ਅਫਗਾਨ ਸਰਕਾਰ ਵੱਲੋਂ ਭਾਰਤ ਦੀ ਪੇਸ਼ਕਸ਼ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।


Vandana

Content Editor

Related News