ਅਫਗਾਨਿਸਤਾਨ ''ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 7 ਦੀ ਮੌਤ

Tuesday, Aug 18, 2020 - 12:07 AM (IST)

ਅਫਗਾਨਿਸਤਾਨ ''ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 7 ਦੀ ਮੌਤ

ਕਾਬੁਲ: ਅਫਗਾਨਿਸਤਾਨ ਦੇ ਉੱਤਰੀ ਤਖਰ ਸੂਬੇ ਦੇ ਦਰਕਦ ਜ਼ਿਲੇ ਵਿਚ ਸੁਰੱਖਿਆ ਬਲਾਂ ਤੇ ਤਾਲਿਬਾਨੀ ਅੱਤਵਾਦੀਆਂ ਦੇ ਵਿਚਾਲੇ ਮੁਕਾਬਲੇ ਵਿਚ ਸੋਮਵਾਰ ਨੂੰ ਦੋ ਫੌਜੀਆਂ ਦੀ ਮੌਤ ਹੋ ਗਈ ਜਦਕਿ ਪੰਜ ਤਾਲਿਬਾਨੀ ਅੱਤਵਾਦੀ ਮਾਰੇ ਗਏ। ਸੂਬਾਈ ਸਰਕਾਰ ਦੇ ਬੁਲਾਰੇ ਮੁਹੰਮਦ ਜਾਵੇਦ ਹਜ਼ਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

ਉਨ੍ਹਾਂ ਨੇ ਦੱਸਿਆ ਕਿ ਅੱਜ ਤੜਕੇ ਤਾਲਿਬਾਨੀ ਅੱਤਵਾਦੀਆਂ ਨੇ ਤਜ਼ਾਕਿਸਤਾਨ ਨਾਲ ਲੱਗੇ ਦਰਕਦ ਜ਼ਿਲੇ ਦੇ ਮੱਧ ਵਿਚ ਸਥਿਤ ਸੁਰੱਖਿਆ ਬਲਾਂ ਦੀਆਂ ਚੌਕੀਆਂ 'ਤੇ ਹਮਲਾ ਕੀਤਾ। ਇਸ ਦੌਰਾਨ ਦੋਵਾਂ ਪਾਸਿਓਂ ਘੰਟਿਆਂ ਤੱਕ ਗੋਲੀਆਂ ਚੱਲੀਆਂ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਛੱਡ ਕੇ ਭੱਜ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਫੌਜ ਦੇ 2 ਜਵਾਨਾਂ ਦੀ ਮੌਤ ਹੋ ਗਈ। ਇਸ ਦੌਰਾਨ ਪੰਜ ਅੱਤਵਾਦੀ ਤੇ ਤਿੰਨ ਫੌਜੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਜਵਾਨ ਹਮਲਾਵਰ ਅੱਤਵਾਦੀਆਂ ਦੀ ਤਲਾਸ਼ ਕਰ ਰਹੇ ਹਨ।


author

Baljit Singh

Content Editor

Related News