ਅਫਗਾਨਿਸਤਾਨ : US ਫੌਜੀ ਅੱਡੇ ਨੇੜਲੇ ਮੈਡੀਕਲ ਸੈਂਟਰ 'ਚ ਆਤਮਘਾਤੀ ਧਮਾਕਾ

Wednesday, Dec 11, 2019 - 11:37 AM (IST)

ਅਫਗਾਨਿਸਤਾਨ : US ਫੌਜੀ ਅੱਡੇ ਨੇੜਲੇ ਮੈਡੀਕਲ ਸੈਂਟਰ 'ਚ ਆਤਮਘਾਤੀ ਧਮਾਕਾ

ਕਾਬੁਲ— ਕਾਬੁਲ 'ਚ ਅਮਰੀਕੀ ਬਗਰਾਮ ਹਵਾਈ ਫੌਜੀ ਅੱਡੇ ਕੋਲ ਮੈਡੀਕਲ ਸੈਂਟਰ 'ਤੇ ਬੁੱਧਵਾਰ ਨੂੰ ਇਕ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਕਾਰਨ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਅਮਰੀਕੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਧਮਾਕੇ ਮਗਰੋਂ ਫਾਈਰਿੰਗ ਦੀ ਕੋਈ ਖਬਰ ਨਹੀਂ ਹੈ ਪਰ ਅਮਰੀਕੀ ਫੌਜ ਨੇ ਕਿਹਾ ਕਿ ਹਮਲਾਵਰ ਨੇ ਫੌਜੀ ਅੱਡੇ ਦੇ ਗੇਟ ਨੂੰ ਨਿਸ਼ਾਨਾ ਬਣਾਇਆ।

ਇਸ ਤੋਂ ਪਹਿਲਾਂ ਆਈਆਂ ਖਬਰਾਂ 'ਚ ਦੱਸਿਆ ਗਿਆ ਸੀ ਕਿ ਅਮਰੀਕੀ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਆਖੀ ਗਈ ਸੀ। ਫੌਜ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਅੱਡੇ ਦੀ ਥਾਂ ਮੈਡੀਕਲ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ। ਉੱਤਰੀ ਪਰਵਨ ਸੂਬੇ ਦੇ ਪੁਲਸ ਕਮਾਂਡਰ ਜਨਰਲ ਮਹਿਫੂਜ਼ ਵਾਲੀਜਾਦਾ ਨੇ ਬੁੱਧਵਾਰ ਤੜਕੇ ਹਮਲਾ ਹੋਣ ਦੀ ਪੁਸ਼ਟੀ ਕੀਤੀ ਪਰ ਜ਼ਖਮੀਆਂ ਦੇ ਸਬੰਧ 'ਚ ਕੋਈ ਜਾਣਕਾਰੀ ਨਹੀਂ ਦਿੱਤੀ। ਉੱਥੇ ਹੀ ਸੂਬਾਈ ਹਸਪਤਾਲ ਦੇ ਮੁੱਖ ਡਾਕਟਰ ਸੈਨਗਿਨ ਨੇ ਦੱਸਿਆ ਕਿ ਉੱਥੇ ਦੋ ਜ਼ਖਮੀ ਲਿਆਂਦੇ ਗਏ ਹਨ ਪਰ ਉਨ੍ਹਾਂ ਦੀ ਨਾਗਰਿਕਤਾ ਦੇ ਸਬੰਧ 'ਚ ਕੋਈ ਜਾਣਕਾਰੀ ਨਹੀਂ ਮਿਲੀ।


Related News