ਅਫਗਾਨਿਸਤਾਨੀ ਫੌਜ ਨੇ 25 ਅੱਤਵਾਦੀ ਕੀਤੇ ਢੇਰ

12/18/2019 1:06:36 PM

ਕੰਧਾਰ- ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ ਦੇ ਅਸ਼ਾਂਤ ਵਲੀ ਕੋਟ ਜ਼ਿਲੇ ਵਿਚ ਪਿਛਲੇ 24 ਘੰਟੇ ਦੀ ਸਫਾਇਆ ਮੁਹਿੰਮ ਦੌਰਾਨ ਫੌਜ ਨੇ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੀ ਮਦਦ ਨਾਲ 25 ਤੋਂ ਵਧੇਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਵਲੋਂ ਬੁੱਧਵਾਰ ਨੂੰ ਜਾਰੀ ਇਹ ਬਿਆਨ ਮੁਤਾਬਕ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਮੰਗਲਵਾਰ ਸਵੇਰੇ ਤੋਂ ਸ਼ਾਹ ਵਲੀ ਜ਼ਿਲੇ ਦੇ ਕੁਝ ਹਿੱਸਿਆਂ ਵਿਚ ਅੱਤਵਾਦੀਆਂ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ, ਜਿਸ ਵਿਚ ਕਈ ਅੱਤਵਾਦੀ ਜ਼ਖਮੀ ਹੋਏ ਹਨ।

ਮਰਨ ਵਾਲਿਆਂ ਦੀ ਸੰਭਾਵਿਤ ਗਿਣਤੀ ਦੀ ਜਾਣਕਾਰੀ ਦਿੱਤੇ ਬਿਨਾਂ ਬਿਆਨ ਵਿਚ ਕਿਹਾ ਗਿਆ ਕਿ ਮੁਹਿੰਮ ਉਦੋਂ ਤੱਕ ਚੱਲੇਗੀ ਜਦੋਂ ਤੱਕ ਕਿ ਹਥਿਆਰਬੰਦ ਅੱਤਵਾਦੀਆਂ ਨਾਲ ਇਲਾਕਾ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਜਾਂਦਾ। ਇਸ ਸੂਬੇ ਦੇ ਕੁਝ ਹਿੱਸਿਆਂ ਵਿਚ ਸਰਗਰਮ ਤਾਲਿਬਾਨੀ ਅੱਤਵਾਦੀਆਂ ਨੇ ਇਸ ਹਮਲੇ ਨੂੰ ਲੈ ਕੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।


Baljit Singh

Content Editor

Related News