ਅਫਗਾਨ ਅਭਿਨੇਤਰੀ ਦਾ ਖੁਲਾਸਾ: ਤਾਲਿਬਾਨ ਨੇ ਦਿੱਤੀ ਸੀ ਧਮਕੀ, ਕੰਮ ਬੰਦ ਕਰੋ ਜਾਂ ਮਰੋ (ਤਸਵੀਰਾਂ)

Sunday, Oct 04, 2015 - 10:45 AM (IST)

ਅਫਗਾਨ ਅਭਿਨੇਤਰੀ ਦਾ ਖੁਲਾਸਾ: ਤਾਲਿਬਾਨ ਨੇ ਦਿੱਤੀ ਸੀ ਧਮਕੀ, ਕੰਮ ਬੰਦ ਕਰੋ ਜਾਂ ਮਰੋ (ਤਸਵੀਰਾਂ)

ਬੁਸਾਨ (ਸਾਊਥ ਕੋਰੀਆ)— 20ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ''ਚ ਸ਼ਮੂਲੀਅਤ ਕਰ ਰਹੀ ਅਫਗਾਨਿਸਤਾਨ ਦੀ ਮਸ਼ਹੂਰ  ਅਭਿਨੇਤਰੀ ਮਾਰੀਨਾ ਗੁਲਬਾਹਰੀ ਨੇ ਆਪਣੇ ਬਾਰੇ ਇਕ ਵੱਡਾ ਖੁਲਾਸਾ ਕੀਤਾ। ਇਕ ਇੰਟਰਵਿਊ ਦੌਰਾਨ ਮਾਰੀਨਾ ਨੇ ਕਿਹਾ ਕਿ ਉਸ ਨੂੰ ਤਾਲਿਬਾਨ ਨੇ ਕੰਮ ਬੰਦ ਨਾ ਕਰਨ ''ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮਾਰੀਨਾ ਨੇ ਕਿਹਾ ਕਿ ਤਾਲਿਬਾਨ ਰੂਲ ਖਤਮ ਹੋਣ ਮਗਰੋਂ ਔਰਤਾਂ ਨੂੰ ਕੰਮ ਕਰਨ ਦੇ ਮੌਕੇ ਮਿਲ ਰਹੇ ਹਨ। ਉਥੇ ਲੜਕੀਆਂ ਨੇ ਮੁੜ ਸਕੂਲ  ਜਾਣਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਹ ਕੰਮ ਵਾਲੀ ਥਾਂ ਅਤੇ ਪਾਰਲੀਮੈਂਟ ਤਕ ਵੀ ਪਹੁੰਚ ਕਰਨ ਲੱਗੀਆਂ ਹਨ। ਮਾਰੀਨਾ ਨੇ ਕਿਹਾ 23 ਸਾਲ ਦੀ ਉਮਰ ''ਚ ਇਕ ਅਫਗਾਨੀ ਲੜਕੀ ਦਾ ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ ''ਚ ਰੈੱਡ ਕਾਰਪੇਟ ''ਤੇ ਚੱਲਣਾ ਵੱਡੀ ਗੱਲ ਹੈ। ਸਾਡੇ ਦੇਸ਼ ''ਚ  ਲੋਕਾਂ ਦੀ ਜ਼ਿੰਦਗੀ ਬੜੀ ਮੁਸ਼ਕਿਲ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਅਭਿਨੇਤਰੀ ਬਣਾਂਗੀ। 
ਇਕ ਦੌਰ ''ਚ ਅਭਿਨੇਤਰੀ ਦੇ ਤੌਰ ''ਤੇ ਕੰਮ ਕਰਨਾ ਖਤਰਨਾਕ ਸੀ। ਕੁਝ ਸਾਲ ਪਹਿਲਾਂ  ਤਾਲਿਬਾਨ ਨੇ ਕੰਮ ਬੰਦ ਨਾ ਕਰਨ ''ਤੇ ਮਾਰ ਦੇਣ ਦੀ ਧਮਕੀ ਦਿੱਤੀ ਸੀ। ਮਾਰੀਨਾ ਦੀ ਪਹਿਲੀ ਫਿਲਮ ''ਓਸਾਮਾ'' ਸੀ। ਜਿਸ ''ਚ ਉਸ ਨੇ ਇਕ ਲੜਕੇ ਦਾ ਰੋਲ ਅਦਾ ਕੀਤਾ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News