ਏਅਰੋ ਸਪੇਸ ਕੰਪਨੀ ਵਰਜਿਨ ਆਰਬਿਟ ਦਾ ਪਹਿਲਾ ਰਾਕੇਟ ਪ੍ਰੀਖਣ ਅਸਫਲ
Tuesday, May 26, 2020 - 09:55 PM (IST)
ਲਾਂਸ ਏਜੰਲਸ - ਏਅਰੋ ਸਪੇਸ ਕੰਪਨੀ ਵਰਜਿਨ ਆਰਬਿਟ ਬੋਇੰਗ 747 ਦੇ ਜ਼ਰੀਏ ਨਵੇਂ ਰਾਕੇਟ ਨੂੰ ਟੈਸਟ ਕਰਨ ਦੇ ਆਪਣੇ ਪਹਿਲੇ ਯਤਨ ਵਿਚ ਅਸਫਲ ਹੋ ਗਿਆ ਹੈ। ਰਾਕੇਟ ਨੂੰ ਦੱਖਣੀ ਕੈਲੀਫੋਰਨੀਆ ਦੇ ਤੱਟ ਨੇੜੇ ਪ੍ਰਸ਼ਾਂਤ ਮਹਾਸਾਗਰ ਵਿਚ ਛੱਡਿਆ ਗਿਆ ਸੀ। ਲਾਂਚਿੰਗ ਉਦੋਂ ਤੱਕ ਠੀਕ-ਠਾਕ ਜਾ ਰਹੀ ਸੀ ਜਦ ਰਾਕੇਟ ਨੂੰ ਜੰਬੋ ਜੈੱਟ ਕਾਸਮਿਕ ਗਰਲ ਦੇ ਖੱਬੇ ਪਾਸੇ ਹਵਾ ਵਿਚ ਛੱਡਿਆ ਗਿਆ। ਵਰਜਿਨ ਆਰਬਿਟ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਸੋਮਵਾਰ ਨੂੰ ਬਿਆਨ ਜਾਰੀ ਕਰ ਪੁਸ਼ਟੀ ਕੀਤੀ।
ਕੰਪਨੀ ਨੇ ਕਿਹਾ ਕਿ ਅਸੀਂ ਜਹਾਜ਼ ਤੋਂ ਉਸ ਨੂੰ ਬਹੁਤ ਚੰਗੇ ਢੰਗ ਨਾਲ ਛੱਡਦੇ ਹੋਏ ਦੇਖਿਆ। ਹਾਲਾਂਕਿ, ਮਿਸ਼ਨ ਉਡਾਣ ਦੌਰਾਨ ਹੀ ਜਲਦ ਖਤਮ ਹੋ ਗਿਆ। ਕਾਸਮਿਕ ਗਰਲ ਅਤੇ ਜਹਾਜ਼ ਵਿਚ ਸਵਾਰ ਸਾਡੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਅਤੇ ਬੇਸ 'ਤੇ ਪਰਤ ਰਹੇ ਹਨ। ਇਸ ਗੱਲ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਕਿ ਉਸ ਰਾਕੇਟ ਵਿਚ ਕੀ ਸਮੱਸਿਆ ਆਈ ਜੋ ਇਸ ਪ੍ਰੀਖਣ ਉਪ ਗ੍ਰਹਿ ਨੂੰ ਲੈ ਕੇ ਜਾ ਰਿਹਾ ਸੀ। ਵਰਜਿਨ ਆਰਬਿਟ ਦੇ ਵਿਸ਼ੇਸ਼ ਪ੍ਰਾਜੈਕਟਾਂ ਦੇ ਉਪ ਪ੍ਰਧਾਨ ਵਿਲ ਪੋਮੀਰੈਂਟਸ ਨੇ ਪ੍ਰੀਖਣ ਤੋਂ ਪਹਿਲਾਂ ਸ਼ਨੀਵਾਰ ਨੂੰ ਇਕ ਵਾਰਤਾ ਵਿਚ ਦੱਸਿਆ ਸੀ ਕਿ ਪਹਿਲੇ ਰਾਕੇਟ ਲਾਂਚਿੰਗ ਲਈ ਹੋਣ ਵਾਲੇ ਪ੍ਰੀਖਣ ਵਿਚੋਂ ਅੱਧੇ ਅਸਫਲ ਹੋ ਜਾਂਦੇ ਹਨ।
ਜ਼ੰਬੋ ਜੈੱਟ ਨੇ ਲਾਸ ਏਜੰਲਸ ਦੇ ਉੱਤਰ ਵਿਚ ਸਥਿਤ ਮੋਜੇਵ ਏਅਰ ਅਤੇ ਸਪੇਸ ਪੋਰਟ ਤੋਂ ਉਡਾਣ ਭਰੀ ਸੀ ਅਤੇ ਚੈਨਲ ਆਈਲੈਂਡ ਤੱਕ ਦੀ ਦੂਰੀ ਤੈਅ ਕੀਤੀ ਸੀ, ਜਿਥੋਂ ਉਸ ਨੂੰ ਸੁੱਟ ਦਿੱਤਾ ਗਿਆ ਸੀ। ਇਸ ਰਾਕੇਟ ਨੂੰ ਕੁਝ ਸਮੇਂ ਤੱਕ ਲਈ ਹਵਾ ਵਿਚ ਰਹਿਣਾ ਸੀ ਜਦ ਇਸ ਦੇ 2 ਵਿਚੋਂ ਪਹਿਲੇ ਪੜਾਅ ਨੂੰ ਅਗਨੀਮਾਨ (ਸੜਣਾ) ਹੋਣਾ ਸੀ ਅਤੇ ਤੇਜ਼ ਸਪੀਡ ਨਾਲ ਦੱਖਣੀ ਧਰੂਵ ਵੱਲ ਵਧਣਾ ਸੀ। ਇਸ ਦਾ ਮਕਸਦ ਲਾਂਚਿੰਗ ਦੇ ਹਰ ਪੱਧਰ 'ਤੇ ਡਾਟਾ ਇਕੱਠਾ ਕਰਨਾ ਸੀ।