76ਵੀਂ ਬਰਸੀ ਮੌਕੇ ਬਰੇਸ਼ੀਆ ''ਚ 12,13 ਅਤੇ 14 ਜੂਨ ਨੂੰ ਮਹਾਨ ਗੁਰਮਤਿ ਸਮਾਗਮ
Thursday, Jun 11, 2026 - 12:14 PM (IST)
xਬਰੇਸ਼ੀਆ-(ਦਲਵੀਰ ਸਿੰਘ ਕੈਂਥ)- ਸਿੱਖ ਪੰਥ ਦੀ ਸਿਰਮੌਰ ਸ਼ਖਸੀਅਤ ਬਾਲ ਬ੍ਰਹਮਚਾਰੀ, ਵਿਦਿਆ ਦੇ ਦਾਨੀ, ਸੰਤ ਸਿਪਾਹੀ ਬ੍ਰਹਮਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਦੀ 76ਵੀਂ ਬਰਸੀ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ 12,13 ਅਤੇ 14 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਫਲ਼ੇਰੋ ਬਰੇਸ਼ੀਆ ਵਿਖੇ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਬਲਕਾਰ ਸਿੰਘ ਘੋੜੇਸ਼ਾਹਵਾਨ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲ਼ੇਰੋ ਦੇ ਪ੍ਰਧਾਨ ਲਖਵਿੰਦਰ ਸਿੰਘ ਬੈਰਗਾਮੋ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੀਆਂ ਤਿਆਰੀ 2 ਮਹੀਨੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਗੁਰੂ ਘਰ ਦੇ ਬਾਹਰ ਖੁੱਲੇ ਵੱਡੇ ਪੰਡਾਲਾਂ ਵਿਚ ਇਹ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿਚ ਪੂਰੇ ਯੂਰਪ ਭਰ ਤੋਂ ਸੰਗਤ ਪੁੱਜਦੀ ਹੈ। ਇਸ ਵਾਰ ਵੀ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਸਮੇਤ ਪ੍ਰਮੁੱਖ ਰਾਗੀ ਢਾਡੀ ਅਤੇ ਕਵੀਸ਼ਰੀ ਜੱਥੇ ਪੁੱਜ ਰਹੇ ਹਨ। ਬਾਹਰੋਂ ਆਈਆਂ ਸੰਗਤਾਂ ਦੇ ਰਹਿਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਨੌਜਵਾਨ ਸਭਾ ਫਲੈਰੋ, ਲੰਗਰ ਦੇ ਸਮੂਹ ਸੇਵਾਦਾਰ ਅਤੇ ਸਮੁੱਚਾ ਬਰੇਸ਼ੀਆ ਇਨ੍ਹਾਂ ਸਮਾਗਮਾਂ ਦੀ ਤਿਆਰੀ ਵਿਚ ਲੱਗੇ ਹੋਏ ਹਨ, ਸੋ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 12,13,14 ਜੂਨ ਨੂੰ ਵੱਧ ਚੜ੍ਹ ਕੇ ਬਰੇਸ਼ੀਆ ਵਿਖੇ ਪਹੁੰਚ ਕੇ ਸਮਾਗਮਾਂ ਵਿਚ ਸ਼ਾਮਲ ਹੋਵੋ। 13 ਜੂਨ ਨੂੰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਵੇਗਾ, ਜਿਨ੍ਹਾ ਸੰਗਤਾਂ ਨੇ ਅੰਮ੍ਰਿਤ ਛੱਕਣਾ ਹੈ, ਉਹ ਛੱਕ ਕੇ ਗੁਰੂ ਵਾਲੇ ਬਣੋ। ਕਕਾਰ ਗੁਰਦੁਆਰਾ ਸਾਹਿਬ ਵਲੋਂ ਹੀ ਦਿੱਤੇ ਜਾਣਗੇ। 13 ਜੂਨ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਵੀ ਹੋਣਗੇ। ਦਸਤਾਰ ਅਤੇ ਦੁਮਾਲਾ ਮੁਕਾਬਲੇ ਵੀ ਹੋਣਗੇ। ਅਵੱਲ ਆਉਣ ਵਾਲਿਆਂ ਬੱਚਿਆਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਵੇਗਾ।

13 ਜੂਨ ਸ਼ਾਮ ਨੂੰ ਅਤੇ 14 ਜੂਨ ਐਤਵਾਰ ਨੂੰ ਦਿਨ ਦੇ ਦੀਵਾਨ ਸਜਾਏ ਵੱਡੇ ਪੰਡਾਲਾਂ ਵਿਚ ਸਜਾਏ ਜਾਣਗੇ। ਜਿਨ੍ਹਾ ਵਿਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਾ ਭਾਈ ਚੰਚਲ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਕਾਰਜ ਸਿੰਘ ਜੀ, ਢਾਡੀ ਗੁਰਦੀਪ ਸਿੰਘ ਜਾਗਲਾਂ ਅਤੇ ਕਵੀਸ਼ਰੀ ਜਥਾ ਭਾਈ ਸ਼ਮਸ਼ੇਰ ਸਿੰਘ ਭਦਾਸ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ-ਵੀਚਾਰਾਂ ਨਾਲ ਨਿਹਾਲ ਕਰਨਗੇ। ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਜਿਨ੍ਹਾਂ ਵਿਚ ਕਮੇਟੀ ਦੇ ਮੁੱਖ ਸੇਵਾਦਾਰ ਸ. ਬਲਕਾਰ ਸਿੰਘ ਘੋੜੇਸ਼ਾਹਵਾਨ, ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ, ਸੀਨੀਅਰ ਵਾਇਸ ਪ੍ਰਧਾਨ ਮੋਹਿੰਦਰ ਸਿੰਘ ਮਾਜਰਾ, ਨਿਸ਼ਾਨ ਸਿੰਘ ਭਦਾਸ, ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਕੁਲਵੰਤ ਸਿੰਘ ਬੱਸੀ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਨੂਰਪੁਰੀ ਬਿੱਲਾ, ਸਵਰਨ ਸਿੰਘ ਲਾਲੋਵਾਲ, ਭਗਵਾਨ ਸਿੰਘ ਬਰੇਸ਼ੀਆ,ਅਮਰੀਕ ਸਿੰਘ ਚੋਹਾਨਾਂ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਪ੍ਰੇਮਪੁਰ,ਲੱਖਵਿੰਦਰ ਸਿੰਘ ਬੈਰਗਾਮੋ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਰ ਕਮੇਟੀ,ਬਲਕਾਰ ਸਿੰਘ ਕਾਲੇ ਬਾਗੜੀਆਂ,ਸਰਬਜੀਤ ਸਿੰਘ ਕਮਲ ਅਤੇ ਨੌਜਵਾਨ ਸਭਾ ਅਤੇ ਲੰਗਰ ਦੇ ਸਮੂਹ ਸੇਵਾਦਾਰ ਸੇਵਾ ਵਿਚ ਹਾਜਿਰ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
