ਜਲੰਧਰ ਦੇ ਨੌਜਵਾਨ ਦੀ ਵਾਈਸ ਆਫ ਐਡੀਲੇਡ ਮੁਕਾਬਲੇ ''ਚ ਭਾਗ ਲੈਣ ਲਈ ਹੋਈ ਚੋਣ

Wednesday, Oct 21, 2020 - 11:48 AM (IST)

ਜਲੰਧਰ ਦੇ ਨੌਜਵਾਨ ਦੀ ਵਾਈਸ ਆਫ ਐਡੀਲੇਡ ਮੁਕਾਬਲੇ ''ਚ ਭਾਗ ਲੈਣ ਲਈ ਹੋਈ ਚੋਣ

ਐਡੀਲੇਡ (ਕਰਨ ਬਰਾੜ): ਐਡੀਲੇਡ ਦੇ ਮਸ਼ਹੂਰ ਹੂਰ ਤੇ ਸੁਰੀਲੀ ਆਵਾਜ਼ ਦੇ ਗਾਇਕ ਸੋਨੂੰ ਨਈਅਰ ਦੀ ਦੱਖਣੀ ਆਸਟ੍ਰੇਲੀਆ ਵਿਚ ਵਾਇਸ ਆਫ ਐਡੀਲੇਡ ਮੈਗਾ ਇੰਡੀਅਨ ਮਿਊਜ਼ੀਕਲ ਰਿਐਲਟੀ ਸ਼ੋਅ ਦੇ ਮੁਕਾਬਲੇ ਵਿੱਚ ਭਾਗ ਲੈਣ ਲਈ ਚੋਣ ਹੋਈ।ਅਕਤੂਬਰ ਤੋਂ ਸ਼ੁਰੂ ਹੋਏ ਮੁਕਾਬਲੇ, ਜਿਸ ਵਿੱਚੋਂ ਗਾਇਕਾਂ ਵੱਲੋ ਅਡੀਸ਼ਨ ਚ ਭਾਗ ਲੈਣ ਵਾਲਿਆਂ ਵਿਚੋਂ ਵੀਹ ਦੀ ਚੋਣ ਹੋਈ।ਇਸ ਵਿੱਚ ਸੋਨੂੰ ਨਈਅਰ ਵੀ ਚੁਣੇ ਗਏ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ : ਕਰਾਚੀ 'ਚ ਧਮਾਕਾ, 3 ਲੋਕਾਂ ਦੀ ਮੌਤ ਤੇ 15 ਜ਼ਖਮੀ

ਗ੍ਰੈਂਡ ਫਾਈਨਲ ਮੁਕਾਬਲਾ ਵੱਡੇ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਦਾ ਲਾਈਵ ਟੈਲੀਕਾਸਟ ਹੋਵੇਗਾ ਤੇ ਦੋ ਹਜ਼ਾਰ ਡਾਲਰ, ਇੱਕ ਹਜ਼ਾਰ ਤੇ ਪੰਜ ਸੌ ਦੇ ਇਨਾਮਾਂ ਸਮੇਤ ਹੋਰ ਕਈ ਸਨਮਾਨ ਵੀ ਦਿੱਤੇ ਜਾਣਗੇ।ਜ਼ਿਕਰਯੋਗ ਹੈ ਕਿ ਸੋਨੂੰ ਨਈਅਰ ਪੰਜਾਬ ਦੇ ਪਿੰਡ ਕਾਲਰਾ ਜਲੰਧਰ ਨਾਲ ਸਬੰਧਤ ਹਨ ਤੇ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਧਾਰਮਿਕ ਲਗਨ ਰਹੀ।ਉਨ੍ਹਾਂ ਵੱਲੋਂ ਭੇਟਾ ਜੋਤ ਜਗਦੀ, ਮਾਤਾ ਨੇ ਬੁਲਾਇਆ ਸਮੇਤ ਕੋਰੋਨਾ ਮਹਾਮਾਰੀ ਸਮੇਂ ਗਾਏ ਗੀਤ ਤੁਸੀਂ ਬਖ਼ਸ਼ ਲਵੋ ਦਾਤਾ ਜੀ ਦੀ ਸਰੋਤਿਆਂ ਵੱਲੋਂ ਭਰਪੂਰ ਪ੍ਰਸ਼ੰਸਾ ਹੋਈ। ਹੋਰ ਅਨੇਕਾਂ ਗੀਤਾਂ ਸਮੇਤ ਮਹਿਫ਼ਲ ਵਿੱਚ ਆਪਣੀ ਮਿਠਾਸ ਭਰੀ ਆਵਾਜ਼ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੇ ਹਨ।ਉਨ੍ਹਾਂ ਦੀ ਗਾਇਕੀ ਦੇ ਮੱਦੇਨਜ਼ਰ ਅਨੇਕਾਂ ਸਮਾਗਮਾਂ ਚ ਉਨ੍ਹਾਂ ਨੂੰ ਬਹੁਤ ਵਾਰੀ ਸਨਮਾਨਿਤ ਕੀਤਾ ਗਿਆ। ਉਸ ਦੀ ਮੁਕਾਬਲੇ ਵਿਚ ਹੋਈ ਚੋਣ ਤੇ ਓੁਸ ਦੇ ਪ੍ਰਸ਼ੰਸਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੇਸ਼ ਵਿਦੇਸ਼ ਸਮੇਤ ਉਨ੍ਹਾਂ ਦੇ ਪਿੰਡ ਕਾਲਰਾ ਜਲੰਧਰ ਤੋਂ ਓੁਹਨਾਂ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।  


author

Vandana

Content Editor

Related News