Trump ਦੇ ਰਾਸ਼ਟਰਪਤੀ ਬਣਨ 'ਤੇ Adani ਨੂੰ ਮਿਲ ਸਕਦੀ ਹੈ ਕਲੀਨ ਚਿਟ!
Tuesday, Nov 26, 2024 - 02:15 PM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਜਨਵਰੀ ਵਿਚ ਸਹੁੰ ਚੁੱਕਣਗੇ। ਰਾਸ਼ਟਰਪਤੀ ਬਣਦੇ ਹੀ ਟਰੰਪ ਭਾਰਤੀ ਕਾਰੋਬਾਰੀ ਗੋਤਮ ਅਡਾਨੀ ਨੂੰ ਵੱਡੀ ਰਾਹਤ ਦੇ ਸਕਦੇ ਹਨ। ਮਸ਼ਹੂਰ ਭਾਰਤੀ-ਅਮਰੀਕੀ ਵਕੀਲ ਰਵੀ ਬੱਤਰਾ ਨੇ ਕਿਹਾ ਹੈ ਕਿ ਜੇਕਰ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਅਰਬਪਤੀ ਗੌਤਮ ਅਡਾਨੀ 'ਤੇ ਲੱਗੇ ਦੋਸ਼ ਬੇਬੁਨਿਆਦ ਜਾਂ ਖਾਮੀਆਂ ਵਾਲੇ ਪਾਏ ਜਾਂਦੇ ਹਨ ਤਾਂ ਭਾਰਤੀ ਕਾਰੋਬਾਰੀ ਖ਼ਿਲਾਫ਼ 26.5 ਕਰੋੜ ਅਮਰੀਕੀ ਡਾਲਰ ਦਾ ਰਿਸ਼ਵਤ ਦਾ ਕੇਸ ਵਾਪਸ ਲਏ ਜਾਣ ਦੀ ਸੰਭਾਵਨਾ ਬਰਕਰਾਰ ਹੈ।
ਅਟਾਰਨੀ ਰਵੀ ਬੱਤਰਾ ਨੇ ਪੀ.ਟੀ.ਆਈ ਨੂੰ ਦੱਸਿਆ ਕਿ ਹਰ ਨਵੇਂ ਰਾਸ਼ਟਰਪਤੀ ਕੋਲ ਨਵੀਂ ਟੀਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਟਰੰਪ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਂਦੇ ਹਨ, ਤਾਂ ਉਹ "ਕਿਸੇ ਵੀ ਮੁਕੱਦਮੇ ਨੂੰ ਬੇਅਸਰ ਕਰ ਦੇਣਗੇ ਜੋ ਸਦਭਾਵਨਾ ਦੇ ਉਲਟ 'ਵਿਰੋਧੀ ਨੂੰ ਨਿਸ਼ਾਨਾ ਬਣਾਉਣ ਲਈ ਕਾਨੂੰਨ ਦੀ ਮੰਗ' 'ਤੇ ਅਧਾਰਤ ਹੈ।'' ਬੱਤਰਾ ਨੇ ਕਿਹਾ, "ਨਿਸ਼ਾਨਾ ਬਣਾਉਣ ਲਈ ਕਾਨੂੰਨ ਦੀ ਚੋਣਵੀਂ ਵਰਤੋਂ ਕਰਨਾ ਸਾਡੇ ਸੰਘੀ ਸੰਵਿਧਾਨ ਦੁਆਰਾ ਦਿੱਤੀ ਗਈ 'ਕਾਨੂੰਨਾਂ ਦੀ ਬਰਾਬਰ ਸੁਰੱਖਿਆ' ਦੀ ਗਰੰਟੀ ਦੇ ਟੀਚੇ ਨੂੰ ਮੂਲੋਂ ਹੀ ਨਕਾਰਦੀ ਹੈ।'' ਉਨ੍ਹਾਂ ਕਿਹਾ, ''ਇਹ ਉਹ ਮੁੱਦਾ ਹੈ ਜਿਸ ਨੂੰ ਗੌਤਮ ਅਡਾਨੀ ਆਪਣੀ ਸਰਕਾਰ ਕੋਲ ਉਠਾ ਸਕਦਾ ਹੈ ਅਤੇ ਆਉਣ ਵਾਲੇ ਟਰੰਪ ਪ੍ਰਸ਼ਾਸਨ ਨਾਲ ਇਸ ਨੂੰ ਦੁਵੱਲੇ ਤੌਰ 'ਤੇ ਉਠਾਉਣ ਲਈ ਬੇਨਤੀ ਕਰ ਸਕਦਾ ਹੈ।''
ਪੜ੍ਹੋ ਇਹ ਅਹਿਮ ਖ਼ਬਰ-PTI ਸਮਰਥਕਾਂ ਦੇ ਹਿੰਸਕ ਹੋਣ 'ਤੇ ਅਮਰੀਕਾ ਨੇ ਪਾਕਿਸਤਾਨ ਨੂੰ ਲਾਈ ਫਟਕਾਰ
ਟਰੰਪ 20 ਜਨਵਰੀ, 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਬੱਤਰਾ ਨੇ ਕਿਹਾ, "ਰਾਸ਼ਟਰਪਤੀ ਟਰੰਪ ਦਾ ਨਵਾਂ ਨਿਆਂ ਵਿਭਾਗ ਅਤੇ ਐਸ.ਈ.ਸੀ (ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ) ਅਪਰਾਧਿਕ ਜਾਂ ਸਿਵਲ ਦੋਸ਼ਾਂ ਨੂੰ ਬੇਬੁਨਿਆਦ ਜਾਂ ਖਾਮੀਆਂ ਮੰਨੇ ਜਾਣ 'ਤੇ ਅਪਰਾਧਿਕ ਅਤੇ ਸਿਵਲ ਕੇਸਾਂ ਨੂੰ ਵਾਪਸ ਲੈ ਸਕਦੇ ਹਨ।" ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਡਾਨੀ ਖ਼ਿਲਾਫ਼ ਰਿਸ਼ਵਤਖੋਰੀ ਦਾ ਦੋਸ਼ ਅਮਰੀਕੀ ਕਾਨੂੰਨਾਂ ਦੇ ਦੇਸ਼ ਦੇ ਬਾਹਰ ਲਾਗੂ ਹੋਣ ਦਾ ਮੁੱਦਾ ਵੀ ਬਣਦਾ ਹੈ ਕਿਉਂਕਿ ਭਾਰਤੀ ਉਦਯੋਗਪਤੀ ਅਤੇ ਇਸ ਕੇਸ ਦੇ ਹੋਰ ਮੁਲਜ਼ਮ ਇੱਥੇ ਨਹੀਂ ਰਹਿੰਦੇ ਹਨ। ਅਮਰੀਕੀ ਅਧਿਕਾਰੀਆਂ ਨੇ ਗੌਤਮ ਅਡਾਨੀ ਅਤੇ ਉਸ ਦੇ ਭਤੀਜੇ ਸਾਗਰ ਅਡਾਨੀ ਸਮੇਤ ਸੱਤ ਹੋਰਾਂ 'ਤੇ 26.5 ਕਰੋੜ ਅਮਰੀਕੀ ਡਾਲਰ ਦੇ ਰਿਸ਼ਵਤ ਦੇ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।