ਟਾਇਟੈਨਿਕ ਫਿਲਮ ਦੇ ਅਭਿਨੇਤਾ ਨੇ ਗ੍ਰੇਟਾ ਥਨਬਰਗ ਨਾਲ ਕੀਤੀ ਮੁਲਾਕਾਤ
Monday, Nov 04, 2019 - 01:12 AM (IST)

ਲਾਸ ਏਜੰਲਸ - ਹਾਲੀਵੁੱਡ ਅਭਿਨੇਤਾ ਲਿਓਨਾਰਡੋ ਡਿਕੈਪ੍ਰਿਓ ਦਾ ਆਖਣਾ ਹੈ ਕਿ ਜਦ ਵਿਸ਼ਵ ਨੇਤਾਵਾਂ ਨੇ ਧਰਤੀ ਨੂੰ ਹਲਕੇ 'ਚ ਕੀਤਾ ਹੈ, ਅਜਿਹੇ ਸਮੇਂ 'ਚ ਗ੍ਰੇਟਾ ਥਨਬਰਗ ਜਿਹੇ ਲੋਕਾਂ ਦੀਆਂ ਆਵਾਜ਼ਾਂ ਬਿਹਤਰ ਭਵਿੱਖ ਦੀ ਉਮੀਦ ਦਿੰਦੀ ਹੈ। ਡਿਕੈਪ੍ਰਿਓ, ਥਨਬਰਗ ਦੀ ਤਰ੍ਹਾਂ ਹੀ ਵਾਤਾਵਰਣਵਾਦੀ ਹੈ। ਉਨ੍ਹਾਂ ਨੇ ਨੌਜਵਾਨ ਵਾਤਾਵਰਣ ਵਰਕਰਾਂ ਨੂੰ ਮੌਜੂਦਾ ਸਮੇਂ ਦਾ ਨੇਤਾ ਦੱਸਿਆ ਹੈ। ਉਨ੍ਹਾਂ ਨੇ ਥਨਬਰਗ ਨਾਲ ਲਾਸ ਏਜੰਲਸ 'ਚ ਮੁਲਕਾਤਾ ਕੀਤੀ। ਦੱਸ ਦਈਏ ਕਿ ਡਿਕੈਪ੍ਰਿਓ ਨੇ ਟਾਇਟੈਨਿਕ 'ਚ ਬਤੌਰ ਅਭਿਨੇਤਾ ਕੰਮ ਕੀਤਾ ਸੀ ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋਏ।
ਥਨਬਰਗ ਨੇ ਲਾਸ ਏਜੰਲਸ 'ਚ ਇਕ ਰੈਲੀ ਨੂੰ ਸੰਬੋਧਿਤ ਕੀਤਾ। ਉਹ ਕੈਲੀਫੋਰਨੀਆ ਦੇ ਸੰਸਦ ਮੈਂਬਰਾਂ 'ਤੇ ਸਖਤ ਵਾਤਾਵਰਣ ਨੀਤੀਆਂ ਬਣਾਉਣ ਦਾ ਦਬਾਅ ਬਣਾ ਰਹੀ ਹੈ। 44 ਸਾਲ ਦੇ ਡਿਕੈਪ੍ਰਿਓ ਨੇ ਆਖਿਆ ਕਿ ਇਤਿਹਾਸ 'ਚ ਕੁਝ ਸਮੇਂ ਅਜਿਹੇ ਹੁੰਦੇ ਹਨ, ਜਿਥੇ ਅਜਿਹੇ ਅਹਿਮ ਪਲਾਂ 'ਚ ਆਵਾਜ਼ਾਂ ਚੁੱਕੀਆਂ ਜਾਂਦੀਆਂ ਹਨ ਅਤੇ ਗ੍ਰੇਟਾ ਥਨਬਰਗ ਸਾਡੇ ਸਮੇਂ ਦੀ ਨੇਤਾ ਬਣ ਗਈ ਹੈ। ਉਨ੍ਹਾਂ ਸਵੀਡਨ ਦੀ ਵਾਤਾਵਰਣ ਵਰਕਰ ਦੇ ਨਾਲ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪਾਈਆਂ ਅਤੇ ਲਿੱਖਿਆ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਹਿਣ ਯੋਗ ਗ੍ਰਹਿ ਮਿਲ ਪਾਵੇਗਾ, ਜਿਸ ਨੂੰ ਅਸੀਂ ਬਹੁਤ ਹਲਕੇ 'ਚ ਲੈ ਲਿਆ ਹੈ। ਅਸੀਂ ਜੋ ਅੱਜ ਕਰ ਰਹੇ ਹਾਂ ਉਸ ਨਾਲ ਇਤਿਹਾਸ ਸਾਨੂੰ ਨਿਰਣਾ ਕਰੇਗਾ।