ਐਕਟਿਵ ਪੰਜਾਬੀਜ਼ ਵੱਲੋਂ ਆਯੋਜਿਤ ਤੀਆਂ ''ਚ ਪੰਜਾਬਣਾਂ ਨੇ ਨੱਚ-ਨੱਚ ਪੱਟੀ ਧਰਤੀ

Monday, Aug 10, 2020 - 01:12 PM (IST)

ਐਕਟਿਵ ਪੰਜਾਬੀਜ਼ ਵੱਲੋਂ ਆਯੋਜਿਤ ਤੀਆਂ ''ਚ ਪੰਜਾਬਣਾਂ ਨੇ ਨੱਚ-ਨੱਚ ਪੱਟੀ ਧਰਤੀ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਦੇ ਸ਼ਹਿਰ ਸਾਊਥਾਲ ਵਿਖੇ ਐਕਟਿਵ ਪੰਜਾਬੀਜ਼ ਵੱਲੋਂ ਪੰਜਾਬੀਆਂ ਦਾ ਰਵਾਇਤੀ ਤਿਉਹਾਰ ਤੀਆਂ ਮਨਾਇਆ ਗਿਆ। ਤੀਆਂ ਦੀ ਸ਼ੁਰੂਆਤ ਮਨਜੀਤ ਸੁੰਨੜ ਵੱਲੋਂ ਤੀਆਂ ਦੇ ਪਿਛੋਕੜ ਅਤੇ ਕੁੜੀਆਂ ਦੀ ਜ਼ਿੰਦਗੀ ਦੇ ਵਿਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦੇ ਕੇ ਕੀਤੀ ਗਈ।

ਇਕੱਠੀਆਂ ਹੋਈਆਂ ਕੁੜੀਆਂ ਨੇ ਸਾਉਣ ਦੇ ਮਹੀਨੇ ਦੀ ਝੜੀ ਵਾਂਗੂੰ ਬੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਉੱਘੀ ਸਾਹਿਤਕਾਰਾ ਕੁਲਵੰਤ ਢਿੱਲੋਂ ਨੇ ਕਿਹਾ ਸਾਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਲਈ ਅਜਿਹੇ ਸੱਭਿਆਚਾਰਕ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਣਾ ਬਹੁਤ ਜ਼ਰੂਰੀ ਹੈ। ਰਾਜ ਸੇਖੋ ਨੇ ਕਿਹਾ ਕਿ ਇਹ ਵਿਰਾਸਤੀ ਕਾਫ਼ਲਾ ਤੁਰਦਾ ਰਹਿਣਾ ਚਾਹੀਦਾ ਹੈ ਤਾਂ ਜੋ ਚਾਵਾਂ ਮਲ੍ਹਾਰਾਂ ਸੰਗ ਜ਼ਿੰਦਗੀ ਦੀ ਲਗਾਤਾਰਤਾ ਬਣੀ ਰਹੇ। ਇਸ ਮੌਕੇ 'ਤੇ ਅਨੀਤਾ ਅਤੇ ਪੰਮੀ (ਦੇਸੀ ਰੇਡੀਓ), ਰਾਣੀ ਮਨਜੀਤ ਅਤੇ ਕਮਲਜੀਤ ਧਾਮੀ ਵੀ ਹਾਜ਼ਰ ਸਨ। ਬਿੱਟੂ ਖੰਗੂੜਾ ਨੇ ਦੱਸਿਆ ਕਿ ਐਕਟਿਵ ਪੰਜਾਬੀਜ਼ ਵੱਲੋਂ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਆਉਂਦੀਆ ਪੀੜੀਆਂ ਲਈ ਸੰਭਾਲਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। "ਸਾਉਣ ਵੀਰ ਕੱਠੀਆਂ, ਕਰੇ ਭਾਦੋਂ  ਚੰਦਰੀ ਵਿਛੋੜੇ ਪਾਵੇ" ਬੋਲੀ ਨਾਲ ਅਗਲੇ ਵਰ੍ਹੇ  ਫਿਰ ਇਕੱਠੇ ਹੋਣ ਦੇ ਵਾਅਦੇ ਕਰਕੇ ਸਮਾਪਤੀ ਕੀਤੀ ਗਈ।


author

Lalita Mam

Content Editor

Related News