ਸੋਸ਼ਲ ਮੀਡੀਆ 'ਤੇ ਭਾਰਤੀਆਂ ਦਾ ਅਪਮਾਨ ਕਰਨ ਵਾਲੇ ਵਿਅਕਤੀ ਖਿਲਾਫ ਹੋਵੇਗੀ ਕਾਰਵਾਈ : ਸਿੰਗਾਪੁਰ
Sunday, May 03, 2020 - 02:17 AM (IST)

ਸਿੰਗਾਪੁਰ - ਸਿੰਗਾਪੁਰ ਦੇ ਇਕ ਸੀਨੀਅਰ ਨੇਤਾ ਨੇ ਸ਼ਨੀਵਾਰ ਨੂੰ ਆਖਿਆ ਕਿ ਜਾਣ ਬੁਝ ਕੇ ਗੁੱਸਾ, ਨਰਾਜ਼ਗੀ ਅਤੇ ਨਸਲੀ ਤਣਾਅ ਪੈਦਾ ਕਰਨ ਲਈ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਭਾਰਤੀਆਂ ਦਾ ਅਪਮਾਨ ਕਰਨ ਵਾਲੇ ਇਥੋਂ ਦੇ ਇਕ ਨਾਗਰਿਕ ਖਿਲਾਫ ਕਾਰਵਾਈ ਕੀਤੀ ਜਾਵੇਗੀ। ਚੈਨਲ ਨਿਊਜ਼ ਏਸ਼ੀਆ ਦੀ ਇਕ ਖਬਰ ਮੁਤਾਬਕ ਟਵਿੱਟਰ 'ਤੇ ਸ਼ੈਰੋਨਲੀਵ86 ਨਾਂ ਦੇ ਇਕ ਵਿਅਕਤੀ ਨੇ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦਾ ਜ਼ਿਕਰ ਕਰਨ ਲਈ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ। ਉਸ ਨੇ ਟਵੀਟ ਕੀਤਾ ਕਿ ਕੋਵਿਡ-19 ਮਹਾਮਾਰੀ ਵਿਚਾਲੇ, ਇਕ ਦੂਜੇ ਦੇ ਕਰੀਬ ਬੈਠਣ ਵਾਲੇ ਲੋਕ ਭਾਰਤੀ ਜਾਂ ਵਿਦੇਸ਼ੀ ਹਨ, ਨਾ ਕਿ ਸੱਚਾ ਸਿੰਗਾਪੁਰੀ।
ਇਸ ਘਟਨਾ 'ਤੇ ਕਾਨੂੰਨ ਅਤੇ ਗ੍ਰਹਿ ਮੰਤਰੀ ਕੇ. ਸ਼ਨਮੁਗਮ ਨੇ ਫੇਸਬੁੱਕ ਪੋਸਟ 'ਤੇ ਲਿੱਖਿਆ ਕਿ ਪੁਲਸ ਨੇ ਜਾਂਚ ਕੀਤੀ ਹੈ ਅਤੇ ਉਸ ਦਾ ਪਤਾ ਲਾ ਲਿਆ ਗਿਆ ਹੈ।ਉਹ ਮਹਿਲਾ ਨਹੀਂ ਹੈ ਅਤੇ ਚੀਨ ਦਾ ਰਹਿਣ ਵਾਲਾ ਵੀ ਨਹੀਂ। ਮੰਤਰੀ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਸ਼ੇਰਨਲੀਵ ਸ਼ੈਰੋਨਲੀਵ86 ਵੱਲੋਂ ਕੀਤੇ ਗਏ ਪੋਸਟ ਵਿਚ ਭਾਰਤੀਆਂ ਦੇ ਬਾਰੇ ਵਿਚ ਇਕ ਅਪਮਾਨਜਕਨ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਸ਼ਬਦ ਨੂੰ ਤਮਿਲ ਮੂਲ ਦੇ ਲੋਕਾਂ ਲਈ ਅਪਮਾਨਜਨਕ ਮੰਨਿਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਇਹ ਟਿੱਪਣੀ ਜਾਣ ਬੁਝ ਕੇ ਗੁੱਸਾ, ਨਰਾਜ਼ਗੀ ਅਤੇ ਨਸਲੀ ਤਣਾਅ ਪੈਦਾ ਕਰਨ ਲਈ ਬਣਾਈ ਗਈ ਹੈ।