ਕੈਨੇਡਾ ''ਚ ਭਾਰਤੀ ਸ਼ਖ਼ਸ ’ਤੇ ਲੱਗੇ ਕਤਲ ਦੇ ਦੋਸ਼

Thursday, Aug 08, 2024 - 05:59 PM (IST)

ਹੈਮਿਲਟਨ : ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿਚ ਹੋਏ ਕਤਲ ਦੀ ਪੜਤਾਲ ਕਰ ਰਹੀ ਪੁਲਸ ਨੇ 40 ਸਾਲ ਦੇ ਹੇਮਰਾਜ ਲੱਖਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਪੁਲਸ ਨੇ ਉਸ 'ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਕਤਲ ਦੀ ਵਾਰਦਾਤ 3 ਅਗਸਤ ਨੂੰ ਹੈਮਿਲਟਨ ਦੇ ਕੁਈਨ ਸਟ੍ਰੀਟ ਸਾਊਥ ਇਲਾਕੇ ਵਿਚ ਵਾਪਰੀ ਅਤੇ ਮਰਨ ਵਾਲੇ ਦੀ ਸ਼ਨਾਖਤ 46 ਸਾਲ ਦੇ ਡੇਵਿਡ ਫਿਊਗਲਰ ਵਜੋਂ ਕੀਤੀ ਗਈ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ ਕੇਸ 'ਚ ਗ੍ਰਿਫ਼ਤਾਰ 4 ਭਾਰਤੀ ਕੈਨੇਡੀਅਨ ਅਦਾਲਤ 'ਚ ਪੇਸ਼

ਹੈਮਿਲਟਨ ਪੁਲਸ ਮੁਤਾਬਕ 3 ਅਗਸਤ ਨੂੰ ਰਾਤ ਤਕਰੀਬਨ 9:30 ਵਜੇ ਇਕ ਲੋਕਲ ਕੇਅਰ ਹੋਮ ਵਿਚ ਮੈਡੀਕਲ ਐਮਰਜੈਂਸੀ ਦੀ ਇਤਲਾਹ ਮਿਲੀ। ਮੌਕੇ ’ਤੇ ਪੁੱਜੇ ਅਫਸਰਾਂ ਨੂੰ ਇਕ ਸ਼ਖ਼ਸ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁਝ ਦੇਰ ਬਾਅਦ ਉਹ ਦਮ ਤੋੜ ਗਿਆ। ਪੋਸਟ ਮਾਰਟਮ ਤੋਂ ਬਾਅਦ ਮਾਮਲਾ ਕਤਲ ਦਾ ਰੂਪ ਅਖਤਿਆਰ ਕਰ ਗਿਆ ਅਤੇ ਡੇਵਿਡ ਫਿਊਗਲਰ ਦੇ ਰੂਮਮੇਟ ਹੇਮਰਾਜ ਲੱਖਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੈਮਿਲਟਨ ਪੁਲਸ ਦੀ ਸਾਰਜੈਂਟ ਸਾਰਾ ਬੈਕ ਨੇ ਦੱਸਿਆ ਕਿ ਕਤਲ ਦੌਰਾਨ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਕਿਸੇ ਗੱਲ ’ਤੇ ਦੋਹਾਂ ਜਣਿਆਂ ਵਿਚਾਲੇ ਝਗੜਾ ਹੋਇਆ ਅਤੇ ਨੌਬਤ ਕਤਲ ਤੱਕ ਪੁੱਜ ਗਈ। ਇਸ ਮਾਮਲੇ ਵਿਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਅਤੇ ਸੰਭਾਵਤ ਤੌਰ ’ਤੇ ਮਾਨਸਿਕ ਸਿਹਤ ਦੀ ਇਸ ਕਤਲ ਵਿਚ ਵੱਡੀ ਭੂਮਿਕਾ ਰਹੀ। ਸਾਰਜੈਂਟ ਸਾਰਾ ਬੈਕ ਨੇ ਅੱਗੇ ਕਿਹਾ ਕਿ ਇਕ ਰਿਹਾਇਸ਼ ਵਿਚ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਹੇ ਅੱਠ ਜਣੇ ਰਹਿ ਰਹੇ ਸਨ ਅਤੇ ਹੇਮਰਾਜ ਲੱਖਨ ਇਥੇ ਕਈ ਸਾਲ ਤੋਂ ਰਿਹਾ ਰਿਹਾ ਹੈ। ਹੇਮਰਾਜ ਲੱਖਨ ਵਿਰੁੱਧ ਪਹਿਲਾਂ ਵੀ ਪੁਲਸ ਕਾਰਵਾਈ ਹੋ ਚੱੁਕੀ ਹੈ। ਦੂਜੇ ਪਾਸੇ ਡੇਵਿਡ ਫਿਊਗਲਰ ਦੇ ਪਰਿਵਾਰ ਵੱਲੋਂ ਪ੍ਰਾਈਵੇਸੀ ਦਾ ਜ਼ਿਕਰ ਕਰਦਿਆਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News