ਸੋਧ ਮੁਤਾਬਕ ਗਾਂ ਦੀ ਮਦਦ ਨਾਲ ਬਣਾਇਆ ਜਾ ਸਕਦਾ ਹੈ ਐੱਚ. ਆਈ. ਵੀ. ਦਾ ਟੀਕਾ

07/21/2017 4:11:53 PM

ਵਾਸ਼ਿੰਗਟਨ— ਅਮਕੀਤੀ ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਐੱਚ. ਆਈ. ਵੀ. ਤੋਂ ਨਿਪਟਣ ਲਈ ਟੀਕਾ ਬਣਾਉਣ ਵਿਚ ਗਾਂ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਬਚਾਅ ਦੇ ਤੌਰ 'ਤੇ ਇਹ ਜਾਨਵਰ ਲਗਾਤਾਰ ਅਜਿਹੇ ਖਾਸ ਰੋਗਨਾਸ਼ਕ ਪੈਦਾ ਕਰਦਾ ਹੈ ਜਿਨ੍ਹਾਂ ਦੇ ਜ਼ਰੀਏ ਐੱਚ. ਆਈ. ਵੀ. ਨੂੰ ਖਤਮ ਕੀਤਾ ਜਾ ਸਕਦਾ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਪਲੇਕਸ ਅਤੇ ਬੈਕਟੀਰੀਆ ਯੁਕਤ ਪਾਚਨ ਤੰਤਰ ਦੇ ਕਾਰਨ ਗਾਂਵਾਂ ਵਿਚ ਬਚਾਅ ਦੀ ਸਮਰੱਥਾ ਜ਼ਿਆਦਾ ਵਿਕਸਿਤ ਹੋ ਜਾਂਦੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਬਿਹਤਰੀਨ ਦੱਸਿਆ ਹੈ। ਐੱਚ. ਆਈ. ਵੀ. ਇਕ ਘਾਤਕ ਵਿਰੋਧੀ ਦੀ ਤਰ੍ਹਾਂ ਹੈ ਅਤੇ ਇੰਨੀ ਜਲਦੀ ਆਪਣੀ ਸਥਿਤੀ ਬਦਲਦਾ ਹੈ ਕਿ ਵਾਇਰਸ ਨੂੰ ਮਰੀਜ਼ ਦੇ ਇਮਿਊਨ ਸਿਸਟਮ 'ਤੇ ਹਮਲਾ ਕਰਨ ਦਾ ਰਸਤਾ ਮਿਲ ਜਾਂਦਾ ਹੈ।
ਐੱਚ. ਆਈ. ਵੀ. ਆਪਣੀ ਮੌਜੂਦਗੀ ਨੂੰ ਬਦਲਦਾ ਰਹਿੰਦਾ ਹੈ। ਇਕ ਟੀਕਾ ਮਰੀਜ਼ ਦੀ ਰੋਗ ਰੋਧਕ ਪ੍ਰਣਾਲੀ ਨੂੰ ਵਿਕਸਿਤ ਕਰ ਸਕਦਾ ਹੈ ਅਤੇ ਲੋਕਾਂ ਨੂੰ ਇਨਫੈਕਸ਼ਨ ਦੀ ਪਹਿਲੀ ਸਟੇਜ 'ਤੇ ਬਚਾ ਸਕਦਾ ਹੈ। 
ਇੰਟਰਨੈਸ਼ਨਲ ਏਡਜ਼ ਟੀਕਾ ਪਹਿਲ ਅਤੇ 'ਦ ਸਕਰਿਪਸ ਰਿਸਰਚ ਇੰਸਟੀਚਿਊਟ' ਨੇ ਗਾਂਵਾਂ ਦੀ ਇਮਿਊਨ ਸਮੱਰਥਾ ਨੂੰ ਲੈ ਕੇ ਟੈਸਟ ਸ਼ੁਰੂ ਕੀਤਾ। ਇਕ ਸ਼ੋਧ ਕਰਤਾ ਡਾਕਟਰ ਡੇਵਿਨ ਸੋਕ ਨੇ ਦੱਸਿਆ,'' ਇਸ ਦੇ ਨਤੀਜਿਆਂ ਨੇ ਸਾਨੂੰ ਹੈਰਾਨ ਕਰ ਦਿੱਤਾ।'' ਜ਼ਰੂਰੀ ਐਂਟੀਬਾਡੀਜ ਗਾਂਵਾਂ ਦੇ ਇਮਿਊਨ ਸਿਸਟਮ ਵਿਚ ਕਈ ਹਫਤਿਆਂ ਵਿਚ ਬਣਦੇ ਹਨ।
ਡਾਕਟਰ ਸੋਕ ਨੇ ਕਿਹਾ,'' ਇਹ ਬਹੁਤ ਖੁਸ਼ ਕਰ ਦੇਣ ਵਾਲਾ ਮੌਕਾ ਸੀ। ਇਨਸਾਨਾਂ ਵਿਚ ਅਜਿਹੇ ਐਂਟੀਬਾਡੀਜ ਵਿਕਸਿਤ ਹੋਣ ਵਿਚ ਕਰੀਬ ਤਿੰਨ ਤੋਂ ਪੰਜ ਸਾਲ ਲੱਗ ਜਾਂਦੇ ਹਨ।'' ਉਨ੍ਹਾਂ ਨੇ ਕਿਹਾ,'' ਇਹ ਬਹੁਤ ਮਹੱਤਵਪੂਰਣ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਇੰਨਾ ਆਸਾਨ ਨਹੀਂ ਲੱਗ ਰਿਹਾ ਸੀ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਐੱਚ. ਆਈ. ਵੀ. ਦੇ ਇਲਾਜ ਵਿਚ ਗਾਂ ਦਾ ਯੋਗਦਾਨ ਹੋਵੇਗਾ।''
ਸੋਧ ਦੇ ਨਤੀਜਿਆਂ ਵਿਚ ਦੱਸਿਆ ਗਿਆ ਹੈ ਕਿ ਗਾਂ ਦੇ ਐਂਟੀਬਾਡੀਜ ਤੋਂ ਐਚ. ਆਈ. ਵੀ. ਦੇ ਅਸਰ ਨੂੰ 42 ਦਿਨਾਂ ਵਿਚ 20 ਫੀਸਦੀ ਖਤਮ ਕੀਤਾ ਜਾ ਸਕਦਾ ਹੈ। ਪ੍ਰਯੋਗਸ਼ਾਲਾ ਪਰੀਖਣ ਵਿਚ ਪਤਾ ਚੱਲਿਆ ਕਿ 381 ਦਿਨਾਂ ਵਿਚ ਇਹ ਐਂਟੀਬਾਡੀਜ 96 ਫੀਸਦੀ ਤੱਕ ਐੱਚ. ਆਈ. ਵੀ. ਨੂੰ ਬੇਅਸਰ ਕਰ ਸਕਦੇ ਹਨ। ਡਾਕਟਰ ਡੇਨਿਸ ਬਰਟਨ ਮੁਤਾਬਕ,'' ਇਨਸਾਨਾਂ ਦੀ ਤੁਲਨਾ ਵਿਚ ਜਾਨਵਰਾਂ ਦੇ ਐਂਟਬਾਡੀਜ ਜ਼ਿਆਦਾ ਵਿਲੱਖਣ ਹੁੰਦੇ ਹਨ ਅਤੇ ਐੱਚ. ਆਈ. ਵੀ. ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ।''


Related News