ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ

Friday, Apr 30, 2021 - 10:01 PM (IST)

ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ

ਸਿੰਗਾਪੁਰ-ਪੂਰੀ ਦੁਨੀਆ 'ਚ ਇਕ ਸਾਲ ਪਹਿਲਾਂ ਕੋਰੋਨਾ ਨੇ ਬੁਰੀ ਤਰ੍ਹਾਂ ਕਹਿਰ ਮਚਾਇਆ ਸੀ। ਉਸ ਦੌਰਾਨ ਰੋਜ਼ਾਨਾ ਲੱਖਾਂ ਲੋਕਾਂ ਨੂੰ ਕੋਰੋਨਾ ਨੇ ਆਪਣੀ ਲਪੇਟ 'ਚ ਲਿਆ। ਹੌਲੀ-ਹੌਲੀ ਸਥਿਤੀ ਆਮ ਹੋਈ। ਫਿਰ ਤੋਂ ਜ਼ਿੰਦਗੀ ਪਟੜੀ 'ਤੇ ਆਈ ਅਤੇ ਵੈਕਸੀਨ ਲਗਣੀ ਸ਼ੁਰੂ ਹੋਈ ਪਰ ਇਕ ਸਾਲ ਬਾਅਦ ਭਾਰਤ ਦੀ ਪਹਿਲਾਂ ਤੋਂ ਬਿਹਤਰ ਹੁੰਦੀ ਸਥਿਤੀ 'ਚ ਅਚਾਨਕ ਹੌਲੀ ਤੋਂ ਬਾਅਦ ਵੱਡਾ ਬਦਲਾਅ ਆਇਆ। ਦੇਸ਼ ਦੇ ਲੋਕਾਂ ਨੇ ਸੋਚਿਆ ਕਿ ਵੈਕਸੀਨ ਆ ਗਈ ਹੈ ਤਾਂ ਜ਼ਿੰਦਗੀ ਵੀ ਪਟੜੀ 'ਤੇ ਆ ਜਾਵੇਗੀ ਪਰ ਲੋਕਾਂ ਦੀ ਲਾਪਰਵਾਹੀ ਨੇ ਫਿਰ ਤੋਂ ਦੇਸ਼ 'ਚ ਕੋਰੋਨਾ ਨੂੰ ਹਾਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਯੂਰਪੀਨ ਦੇਸ਼ਾਂ ਨੂੰ ਮਿਲੀ ਚਿਤਾਵਨੀ, ਸਮੇਂ ਤੋਂ ਪਹਿਲਾਂ ਦਿੱਤੀ ਢਿੱਲ ਤਾਂ ਹਾਲਾਤ ਹੋਣਗੇ ਬੇਕਾਬੂ

ਆਲਮ ਇਹ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਹਸਪਤਾਲਾਂ ਤੋਂ ਲੈ ਕੇ ਘਰਾਂ ਦੇ ਅੰਦਰ ਤੱਕ ਮਰੀਜ਼ਾਂ ਦੀ ਲੰਬੀ ਲਾਈਨ ਲੱਗ ਗਈ। ਇਸ ਦੌਰਾਨ ਭਾਰਤ 'ਚ ਜਾਰੀ ਕੋਰੋਨਾ ਦੇ ਕਹਿਰ ਦਾ ਅਸਰ ਹੁਣ ਬਲੂਮਰਗ ਦੀ ਤਾਜ਼ਾ ਰੈਕਿੰਗ 'ਚ ਦਿਖਾ ਰਿਹਾ ਹੈ। ਜੋ ਭਾਰਤ ਕਦੇ bloomberg covid resilience ranking 'ਚ 10ਵੇਂ ਸਥਾਨ 'ਤੇ ਸੀ ਉਹ ਹੁਣ ਸਿੱਧੇ 30ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਦੇ ਪਿੱਛੇ ਦਾ ਕਾਰਣ ਕੁਝ ਹੀ ਹਫਤਿਆਂ 'ਚ ਵਧੇ ਕੋਰੋਨਾ ਦੇ ਨਵੇਂ ਮਾਮਲੇ, ਵੈਕਸੀਨੇਕਸ਼ਨ 'ਚ ਢਿੱਲ ਅਤੇ ਦੂਜੇ ਤਮਾਮ ਉਹ ਕਾਰਣ ਹਨ, ਜਿਨ੍ਹਾਂ ਨੇ ਮੌਜੂਦਾ ਸਮੇਂ 'ਚ ਭਾਰਤ ਨੂੰ ਕੋਰੋਨਾ ਕਾਲ 'ਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਲਿਸਟ 'ਚ ਬਹੁਤ ਹੇਠਾਂ ਆ ਗਿਆ ਹੈ।

ਇਹ ਵੀ ਪੜ੍ਹੋ-ਫਾਈਜ਼ਰ ਤੇ ਬਾਇਓਨਟੈੱਕ ਨੇ ਬੱਚਿਆਂ ਲਈ ਟੀਕੇ ਦੀ ਮੰਗੀ ਮਨਜ਼ੂਰੀ

ਹੁਣ ਇਸ ਲਿਸਟ 'ਚ ਭਾਰਤ ਅਤੇ ਪਾਕਿਸਤਾਨ 'ਚ ਵਧੇਰੇ ਫਰਕ ਨਹੀਂ ਰਿਹਾ ਹੈ, ਜਿਥੇ ਭਾਰਤ 30ਵੇਂ ਸਥਾਨ 'ਤੇ ਹੈ ਉਥੇ ਪਾਕਿਸਤਾਨ 35ਵੀਂ ਰੈਕਿੰਗ 'ਤੇ ਹੈ। ਉਥੇ ਬਲੂਮਰਗ ਦੀ ਅਪ੍ਰੈਲ ਦੀ ਰੈਕਿੰਗ ਦੀ ਇਸ ਲਿਸਟ 'ਚ ਨਿਊਜ਼ੀਲੈਂਡ ਨੂੰ ਪਛਾੜਦੇ ਹੋਏ ਸਿੰਗਾਪੁਰ ਅੱਗੇ ਆ ਗਿਆ ਹੈ ਭਾਵ ਕਿ ਕੋਵਿਡ-19 ਦੌਰਾਨ ਰਹਿਣ ਲਈ ਸਿੰਗਾਪੁਰ ਸਭ ਤੋਂ ਬਿਹਤਰੀਨ ਦੇਸ਼ ਹੈ। ਦੱਸ ਦੇਈਏ ਕਿ ਫੈਲਦੇ ਕੋਰੋਨਾ ਦੇ ਬਾਵਜੂਦ ਉਸ ਨੂੰ ਰੋਕਣ ਅਤੇ ਵੈਕਸੀਨੇਕਸ਼ ਕਾਰਣ ਸਿੰਗਾਪੁਰ ਪਹਿਲੇ ਸਥਾਨ 'ਤੇ ਆ ਗਿਆ ਹੈ। ਉਥੇ ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ, ਇਜ਼ਰਾਈਲ, ਤਾਈਵਾਨ ਅਤੇ ਦੱਖਣੀ ਕੋਰੀਆ ਵੀ ਇਸ ਲਿਸਟ ਦੀ ਟੌਪ 6 ਦੇਸ਼ ਹੈ।

ਇਹ ਵੀ ਪੜ੍ਹੋ-ਜੂਨ ਤੱਕ ਆਵੇਗੀ ਬੱਚਿਆਂ ਲਈ ਕੋਰੋਨਾ ਵੈਕਸੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News