ਅਜਰਬੈਜਾਨ: ਫੌਜੀ ਇਕਾਈ ''ਚ ਧਮਾਕਾ, ਦੋ ਫੌਜੀ ਹਲਾਕ
Saturday, Jul 06, 2019 - 05:44 PM (IST)

ਬਾਕੂ— ਅਜਰਬੈਜਾਨ 'ਚ ਇਕ ਫੌਜੀ ਇਕਾਈ 'ਚ ਸ਼ਨੀਵਾਰ ਨੂੰ ਧਮਾਕਾ ਹੋਣ ਕਾਰਨ ਦੋ ਫੌਜੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੋ ਗਿਆ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ 6 ਜੁਲਾਈ ਦੀ ਸਵੇਰੇ ਫੌਜੀ ਇਕਾਈ ਦੇ ਟੈਂਕ 'ਚ ਹੋਏ ਧਮਾਕੇ ਕਾਰਨ ਦੋ ਫੌਜੀਆਂ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਫੌਜੀ ਜ਼ਖਮੀ ਹੋ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।