ਇਕਵਾਡੋਰ 'ਚ ਵਾਪਰਿਆ ਸੜਕ ਹਾਦਸਾ, 4 ਲੋਕਾਂ ਦੀ ਮੌਤ

12/15/2018 3:21:32 PM

ਕਵੀਟੋ— ਇਕਵਾਡੋਰ ਦੀ ਰਾਜਧਾਨੀ ਕਵੀਟੋ ਤੋਂ ਦੱਖਣ ਪੱਛਮ 'ਚ ਸਥਿਤ ਕੋਨੋਕੋਟੋ 'ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ਕਾਰਨ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਲੋਕ ਇਸ ਹਾਦਸੇ 'ਚ ਜ਼ਖਮੀ ਹੋ ਗਏ। ਐਮਰਜੰਸੀ ਸਰਵਿਸ ਨੂੰ ਸਵੇਰੇ 7 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ।

ਜਨ ਸੁਰੱਖਿਆ ਵਿਭਾਗ ਈਸੀਯੂ-911 ਮੁਤਾਬਕ ਬੱਸ ਕੋਨੋਕੋਟੋ ਨੂੰ ਦੱਖਣੀ ਕਵੀਟੋ ਨੂੰ ਜੋੜਨ ਵਾਲੀ ਸੜਕ 'ਤੇ ਪ੍ਰੇਂਸਿਸਾ ਟੋਆ ਏਵੇਨਿਊ ਨੇੜੇ ਪਲਟ ਗਈ। ਏਜੰਸੀ ਮੁਤਾਬਕ ਦੁਰਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਲੋਕ ਜ਼ਖਮੀ ਹੋ ਗਏ। ਬਚਾਅ ਕਰਮਚਾਰੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਬੱਸ 'ਚ 50 ਲੋਕ ਸਵਾਰ ਸਨ।

ਹਾਦਸੇ ਦੌਰਾਨ ਬੱਸ ਦੂਜੇ ਵਾਹਨਾਂ ਨਾਲ ਟਕਰਾਉਂਦੀ ਹੋਈ ਇਕ ਰਿਹਾਇਸ਼ੀ ਇਮਾਰਤ ਤੇ ਬਿਜਲੀ ਦੇ ਦੋ ਖੰਬਿਆਂ ਨਾਲ ਟਕਰਾ ਗਈ। ਆਵਾਜਾਈ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸ਼ੱਕ ਹੈ ਕਿ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ।


Baljit Singh

Content Editor

Related News