ਯੂ.ਏ.ਈ. ਦੇ ਪਿ੍ਰੰਸ ਨੇ ਸ਼ੇਅਰ ਕੀਤੀ ਮੋਦੀ ਵਿਜ਼ਟ ਦੀ ਵੀਡੀਓ, ਪਾਕਿ ਨੂੰ ਲੱਗਣਗੀਆਂ ਮਿਰਚਾਂ
Tuesday, Aug 27, 2019 - 03:34 PM (IST)

ਆਬੂਧਾਬੀ— ਬੀਤੇ ਦਿਨੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਦੌਰੇ ’ਤੇ ਸਨ ਤੇ ਇਥੇ ਉਨ੍ਹਾਂ ਨੇ ਆਬੂਧਾਬੀ ਦੇ ਕ੍ਰਾੳੂਨ ਪਿ੍ਰੰਸ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਨ ਦੇ ਨਾਲ ਖਾਸ ਮੁਲਾਕਾਤ ਕੀਤੀ। ਨਾਹਯਨ, ਜੋ ਯੂਏਈ ਦੀਆਂ ਫੌਜਾਂ ਦੇ ਸੁਪਰੀਮ ਕਮਾਂਡਰ ਵੀ ਹਨ, ਉਨ੍ਹਾਂ ਨੇ ਹੁਣ ਇਸ ਮੁਲਾਕਾਤ ਦਾ ਇਕ ਸ਼ਾਨਦਾਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾੳੂਂਟ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕਈ ਵਾਰ ਸ਼ੇਅਰ ਕੀਤਾ ਜਾ ਚੱੁਕਿਆ ਹੈ ਤੇ ਹੁਣ ਤੱਕ ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਹਨ। ਪ੍ਰਧਾਨ ਮੰਤਰੀ ਨੂੰ 24 ਅਗਸਤ ਨੂੰ ਯੂ.ਏ.ਈ. ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਜਾਯਦ’ ਨਾਲ ਵੀ ਨਵਾਜ਼ਿਆ ਗਿਆ ਹੈ।
2 ਮਿੰਟ ਤੋਂ ਜ਼ਿਆਦਾ ਦਾ ਹੈ ਵੀਡੀਓ
ਵੀਡੀਓ 2 ਮਿੰਟ ਤੋਂ ਕੁਝ ਜ਼ਿਆਦਾ ਸਮੇਂ ਦਾ ਹੈ ਤੇ ਇਸ ਨੂੰ ਐਤਵਾਰ ਨੂੰ ਪੋਸਟ ਕੀਤਾ ਗਿਆ ਹੈ। ਵੀਡੀਓ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਨੀਵਾਰ ਨੂੰ ਆਬੂਧਾਬੀ ਦੇ ਪਿ੍ਰੰਸ ਨੇ ਪ੍ਰੈਸੀਡੈਂਸ਼ੀਅਲ ਪੈਲੇਸ ’ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਤੇ ਕਿਵੇਂ ਉਨ੍ਹਾਂ ਨੂੰ ਫੌਜਾਂ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਇਲਾਵਾ ਵੀਡੀਓ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਆਰਡਰ ਆਫ ਜਾਯਦ ਨਾਲ ਵੀ ਸਨਮਾਨਿਕ ਕਰਦੇ ਦਿਖਾਇਆ ਗਿਆ ਹੈ। ਵੀਡੀਓ ਨੂੰ ਹੁਣ ਤੱਕ ਕਰੀਬ ਇਕ ਲੱਖ ਲੋਕ ਦੇਖ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਮਨਾਮ ਭਾਰਤ ਤੇ ਯੂ.ਏ.ਈ. ਦੇ ਵਿਚਾਲੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ।
ਕਸ਼ਮੀਰ ਮੁੱਦੇ ’ਤੇ ਯੂ.ਏ.ਈ. ਭਾਰਤ ਦੇ ਨਾਲ
ਜੋ ਵੀਡੀਓ ਆਬੂਧਾਬੀ ਦੇ ਕ੍ਰਾੳੂਨ ਪਿ੍ਰੰਸ ਨੇ ਪੋਸਟ ਕੀਤੀ ਹੈ ਉਸ ਤੋਂ ਬਾਅਦ ਪਾਕਿਸਤਾਨ ਤੇ ਉਸ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਰੂਰ ਤਕਲੀਫ ਹੋਵੇਗੀ। ਪੰਜ ਅਗਸਤ ਨੂੰ ਜਦੋਂ ਜੰਮੂ ਕਸ਼ਮੀਰ ਤੋਂ ਸਰਕਾਰ ਨੇ ਧਾਰਾ 370 ਹਟਾਉਣ ਦਾ ਫੈਸਲਾ ਲਿਆ ਸੀ ਤਾਂ ਉਸ ਵੇਲੇ ਯੂ.ਏ.ਈ. ਨੇ ਪਾਕਿਸਤਾਨ ਨੂੰ ਝਟਕਾ ਦਿੰਦਿਆਂ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਹੁਣ ਪ੍ਰਧਾਨ ਮੰਤਰੀ ਮੋਦੀ ਦੇ ਇਸ ਸ਼ਾਨਦਾਰ ਸਵਾਗਤ ਦਾ ਵੀਡੀਓ ਖੁਦ ਪਿ੍ਰੰਸ ਵਲੋਂ ਪੋਸਟ ਕੀਤਾ ਗਿਆ ਹੈ।
ਮੁਸਲਿਮ ਦੇਸ਼ਾਂ ਨੇ ਛੱਡਿਆ ਪਾਕਿਸਤਾਨ ਦਾ ਸਾਥ
ਯੂ.ਏ.ਈ. ਤੋਂ ਬਾਅਦ 24 ਅਗਸਤ ਨੂੰ ਪ੍ਰਧਾਨ ਮੰਤਰੀ ਬਹਿਰੀਨ ਦੇ ਲਈ ਰਵਾਨਾ ਹੋਏ ਨ ਤੇ ਬਹਿਰੀਨ ਦਾ ਦੋਰਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਪ੍ਰਧਾਨ ਮੰਤਰੀ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਪਿ੍ਰੰਸ ਸ਼ੇਖ ਖਲੀਫ ਬਿਨ ਸਲਮਾਨ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹਿਰੀਨ ਦੇ ਸ਼ੇਖ ਬਿਨ ਇਲਾ ਅਲ ਖਲੀਫਾ ਤੇ ਦੂਜੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਪਾਕਿਸਤਾਨ ਜੋ ਪਹਿਲਾਂ ਹੀ ਜੰਮੂ ਕਸ਼ਮੀਰ ਮਸਲੇ ’ਤੇ ਵੱਖਰਾ ਪੈ ਗਿਆ ਹੈ, ਹੁਣ ਮੁਸਲਿਮ ਦੇਸ਼ਾਂ ’ਚ ਵੀ ਉਸ ਦੀ ਸਾਖ ਘੱਟਦੀ ਜਾ ਰਹੀ ਹੈ। 14 ਫਰਵਰੀ ਦੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਇਸਲਾਮਿਕ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਨਾਲ ਜੁੜੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਹੈ।