ਵੱਡੀ ਖਬਰ! ਇਸ AIRLINE ਦੇ ਪਾਇਲਟਾਂ ਸਣੇ 50 ਕਰਮਚਾਰੀ ਕੋਰੋਨਾ ਪਾਜ਼ੀਟਿਵ

Sunday, Apr 05, 2020 - 12:45 AM (IST)

ਸਿਡਨੀ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਘਟਣ ਦੀ ਬਜਾਏ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਵਿਚਕਾਰ ਹੁਣ ਇਕ ਹਵਾਈ ਜਹਾਜ਼ ਕੰਪਨੀ ਤੇ ਉਸ ਦੀ ਸਹਿਯੋਗੀ ਕੰਪਨੀ ਦੇ ਪਾਇਲਟ ਤੇ ਚਾਲਕ ਦਲ ਮੈਂਬਰਾਂ ਸਣੇ 4 ਦਰਜਨ ਤੋਂ ਵੀ ਵੱਧ ਕਰਮਚਾਰੀ ਕੋਰੋਨਾ ਪਾਜ਼ੀਟਿਵ ਨਿਕਲਣ ਨਾਲ ਹਫੜਾ-ਦਫੜੀ ਮਚ ਗਈ ਹੈ।

ਆਸਟ੍ਰੇਲੀਆ ਦੀ ਕੰਤਾਸ ਤੇ ਇਸ ਦੀ ਸਹਿਯੋਗੀ ਜੈੱਟ ਸਟਾਰ ਏਅਰਲਾਈਨ ਦੇ ਪਾਇਲਟ, ਚਾਲਕ ਦਲ ਦੇ ਮੈਂਬਰਾਂ ਸਣੇ ਲਗਭਗ 50 ਕਰਮਚਾਰੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ।ਏ. ਬੀ. ਸੀ. ਨਿਊਜ਼ ਮੁਤਾਬਕ ਕੰਪਨੀ ਦੇ ਮੈਡੀਕਲ ਅਧਿਕਾਰੀ ਰੂਸਲ ਬ੍ਰਾਊਨ ਮੁਤਾਬਕ ਪੀੜਤਾਂ ਵਿਚ 8 ਪਾਇਲਟ ਅਤੇ 19 ਚਾਲਕ ਦਲ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਜ਼ਿਆਦਾਤਰ ਵਿਦੇਸ਼ੀ ਹਨ ਪਰ ਉਹ ਸਾਵਧਾਨੀ ਵਰਤ ਰਹੇ ਹਨ। ਉਡਾਣ ਸਮੇਂ ਵੀ ਉਹ ਮਾਸਕ ਦੀ ਵਰਤੋਂ ਕਰ ਰਹੇ ਸਨ ਅਤੇ ਜ਼ਰੂਰੀ ਸਾਵਧਾਨੀ ਰੱਖ ਰਹੇ ਸਨ।

ਇਕ ਬਿਆਨ ਵਿਚ ਕੰਤਾਸ ਦੇ ਮੈਡੀਕਲ ਡਾਇਰੈਕਟਰ ਇਆਨ ਹੋਸੇਗੂਡ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਯਾਤਰੀਆਂ ਨੂੰ ਸੰਕ੍ਰਮਿਤ ਸਟਾਫ ਤੋਂ ਵਾਇਰਸ ਹੋਇਆ ਸੀ ਪਰ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁਸਾਫਰਾਂ ਦੀ ਸਰੁੱਖਿਆ ਲਈ ਕਈ ਕਦਮ ਚੁੱਕੇ ਗਏ ਹਨ। ਹਵਾਈ ਅੱਡਿਆਂ 'ਤੇ ਸਾਫ-ਸਫਾਈ ਸਮੇਤ ਜ਼ਰੂਰੀ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ। ਸੰਕ੍ਰਮਿਤ ਸਟਾਫ ਦੇ ਸਾਰੇ ਕਰਮਚਾਰੀ 14 ਦਿਨ ਇਕਾਂਤਵਾਸ ਵਿਚ ਰਹਿਣਗੇ। ਇਹ ਤਾਜ਼ਾ ਮਾਮਲੇ ਉਦੋਂ ਆਏ ਹਨ ਜਦੋਂ ਕੰਤਾਸ ਦੇ 12 ਬੈਗਜ ਹੈਂਡਲਰ ਹਾਲ ਹੀ ਵਿਚ ਪਾਜ਼ੀਟਿਵ ਨਿਕਲੇ ਸਨ। ਦੱਖਣੀ ਆਸਟ੍ਰੇਲੀਆ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ. ਸਪੁਰਿਅਰ ਨੇ ਕਿਹਾ ਕਿ ਸਮਾਨ ਤੋਂ ਵਾਇਰਸ ਦੇ ਸੰਕਰਮਣ ਦਾ ਜੋਖਮ "ਬਹੁਤ ਘੱਟ" ਹੈ ਪਰ ਯਾਤਰੀਆਂ ਨੂੰ ਸਾਵਧਾਨੀ ਦੇ ਤੌਰ 'ਤੇ ਆਪਣਾ ਸਮਾਨ ਸਾਫ ਰੱਖਣਾ ਚਾਹੀਦਾ ਹੈ।


Sanjeev

Content Editor

Related News