ਫਿਲੀਪੀਨਜ਼ ''ਚ ਭਿਆਨਕ ਤੂਫਾਨ, ਘੱਟੋ-ਘੱਟ 100 ਲੋਕਾਂ ਦੀ ਮੌਤ (ਤਸਵੀਰਾਂ)
Monday, Oct 31, 2022 - 11:49 AM (IST)

ਮਨੀਲਾ (ਭਾਸ਼ਾ)- ਫਿਲੀਪੀਨਜ਼ ਵਿੱਚ ਇਸ ਸਾਲ ਦੇ ਸਭ ਤੋਂ ਭਿਆਨਕ ਤੂਫਾਨ ਕਾਰਨ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਮਾਰੇ ਗਏ 98 ਲੋਕਾਂ ਵਿਚੋਂ ਘੱਟੋ-ਘੱਟ 53 ਲੋਕਾਂ ਦੀ ਮੌਤ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਵਾਪਰੀ ਘਟਨਾ ਵਿਚ ਹੋਈ। ਇਹ ਲੋਕ ਬੈਂਗਸਾਮੋਰੋ ਆਟੋਨੋਮਸ ਖੇਤਰ ਦੇ ਮੈਗੁਇੰਦਨਾਓ ਨਾਲ ਸਬੰਧਤ ਸਨ।
ਪੜ੍ਹੋ ਇਹ ਅਹਿਮ ਖ਼ਬਰ-ਸਵਿਟਰਜ਼ਲੈਂਡ ਨੇ ਬਣਾਈ ਦੁਨੀਆ ਦੀ ਸਭ ਤੋਂ ਲੰਬੀ 'ਟ੍ਰੇਨ', ਬਣਾਇਆ ਵਰਲਡ ਰਿਕਾਰਡ (ਤਸਵੀਰਾਂ)
ਤੂਫਾਨ ਨੇ ਦੀਪ ਸਮੂਹ ਦੇ ਇੱਕ ਵੱਡੇ ਹਿੱਸੇ ਵਿੱਚ ਤਬਾਹੀ ਮਚਾਈ, ਹਾਲਾਂਕਿ ਇਹ ਐਤਵਾਰ ਨੂੰ ਦੇਸ਼ ਤੋਂ ਬਾਹਰ ਦੱਖਣੀ ਚੀਨ ਸਾਗਰ ਵਿੱਚ ਪਹੁੰਚ ਗਿਆ। ਸਰਕਾਰ ਦੀ ਪ੍ਰਮੁੱਖ ਆਫ਼ਤ ਪ੍ਰਤੀਕਿਰਿਆ ਏਜੰਸੀ ਦੇ ਅਨੁਸਾਰ 69 ਲੋਕ ਜ਼ਖਮੀ ਹਨ ਅਤੇ ਘੱਟੋ-ਘੱਟ 63 ਹੋਰ ਲਾਪਤਾ ਹਨ। ਤੂਫਾਨ ਨਾਲ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ 9,12,000 ਤੋਂ ਵੱਧ ਪਿੰਡ ਵਾਸੀ ਵੀ ਸ਼ਾਮਲ ਹਨ। ਇਹ ਲੋਕ ਫਿਲਹਾਲ ਆਸਰਾ ਜਾਂ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਰਹਿ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ 4,100 ਤੋਂ ਵੱਧ ਘਰ ਅਤੇ 16,260 ਹੈਕਟੇਅਰ (40,180 ਏਕੜ) ਝੋਨਾ ਅਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। 364 ਸੜਕਾਂ ਅਤੇ 82 ਪੁਲ ਨੁਕਸਾਨੇ ਗਏ ਅਤੇ ਕਈ ਖੇਤਰਾਂ ਵਿੱਚ ਬਿਜਲੀ ਬੰਦ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।