'ਆਸ ਦੀ ਕਿਰਨ ਸੰਸਥਾ' ਰੋਮ (ਰਜਿ:) ਪੰਜਾਬ 'ਚ ਲੋੜਵੰਦਾਂ ਦੀ ਨਿਰੰਤਰ ਕਰ ਰਹੀ ਨਿਸ਼ਕਾਮ ਸੇਵਾ

Sunday, Aug 08, 2021 - 04:50 PM (IST)

'ਆਸ ਦੀ ਕਿਰਨ ਸੰਸਥਾ' ਰੋਮ (ਰਜਿ:) ਪੰਜਾਬ 'ਚ ਲੋੜਵੰਦਾਂ ਦੀ ਨਿਰੰਤਰ ਕਰ ਰਹੀ ਨਿਸ਼ਕਾਮ ਸੇਵਾ

ਰੋਮ/ਇਟਲੀ (ਕੈਂਥ): ਇਟਲੀ ਦੀ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਸੰਸਥਾ ਰੋਮ ਰਜਿ:) ਵਲੋਂ ਜਿੱਥੇ ਇਟਲੀ ਵਿੱਚ ਕੋਰੋਨਾ ਮਹਾਮਾਰੀ  ਦੌਰਾਨ ਇਟਲੀ ਵਿੱਚ ਹਰ ਵਰਗ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਗਈ ਉਥੇ ਇਹ ਸੰਸਥਾ ਆਏ ਦਿਨ ਪੰਜਾਬ ਵਿੱਚ ਲੋੜਵੰਦ ਲੋਕਾਂ ਲਈ ਨਿਰੰਤਰ ਅਤੇ ਨਿਸ਼ਕਾਮ ਸੇਵਾਵਾਂ ਰਾਹੀਂ ਹਕੀਕੀ ਕਾਰਵਾਈ ਕਰ ਰਹੀ ਹੈ।ਇਸੇ ਲੜੀ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਤਹਿਤ ਆਸ ਦੀ ਕਿਰਨ ਸੰਸਥਾ ਵਲੋਂ ਬੀਤੇ ਦਿਨੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ 13 ਟ੍ਰਾਈ ਸਾਈਕਲ ਅਤੇ 1 ਵੀਲ੍ਹ ਚੇਅਰ ਭੇਂਟ ਕੀਤੀ ਗਈ ਹੈ।

PunjabKesari

ਇਸ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਸੇਵਾਦਾਰਾਂ ਵਲੋਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਰਨਤਾਰਨ ਜ਼ਿਲ੍ਹੇ ਦੇ ਲੋੜਵੰਦ ਪਰਿਵਾਰਾਂ ਨੂੰ ਟ੍ਰਾਈ ਸਾਈਕਲ ਅਤੇ ਕਈ ਪਰਿਵਾਰਾਂ ਨੂੰ ਰਹਿਣ ਬਸੇਰਾ ਲਈ ਲੋੜ ਅਨੁਸਾਰ ਮਕਾਨ ਪਾ ਕੇ ਦਿੱਤੇ ਜਾ ਚੁੱਕੇ ਹਨ। ਇਹ ਸੰਸਥਾ ਇਟਲੀ ਦੇ ਨਾਲ ਪੰਜਾਬ ਵਿੱਚ ਲੋੜਵੰਦਾਂ ਲੋਕਾਂ ਦੇ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾਉਂਦੀ ਆ ਰਹੀ ਹੈ ਅਤੇ ਹੁਣ ਜੋ ਬਹੁਤ ਹੀ ਲੋੜਵੰਦ ਪਰਿਵਾਰ ਸਨ ਉਨ੍ਹਾਂ ਨੂੰ ਟ੍ਰਾਈ ਸਾਈਕਲ ਅਤੇ ਵੀਲ੍ਹ ਚੇਅਰ ਸੰਸਥਾ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਭੇਂਟ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਇਟਲੀ : ਪਹਿਲੀ ਤੇ ਦੂਜੀ ਵਿਸ਼ਵ ਜੰਗ ਮੌਕੇ ਸ਼ਹੀਦ ਸੈਂਕੜੇ ਭਾਰਤੀ ਫੌਜੀਆਂ ਦੀ ਯਾਦ 'ਚ ਹੋਏ ਸਰਧਾਂਜਲੀ ਸਮਾਗਮ 


ਉਨ੍ਹਾਂ ਦੱਸਿਆ ਕਿ ਅਫਸਰ ਐਵੀਨਿਊ ਨੇੜੇ ਬੱਸ ਸਟੈਂਡ ਤਰਨਤਾਰਨ ਵਿਖੇ ਸੰਸਥਾ ਦੇ ਸੇਵਾਦਾਰਾਂ ਦੀ ਅਗਵਾਈ ਹੇਠ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ ਅਤੇ ਜਿਸ ਵਿੱਚ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ ਅਤੇ ਲੋੜਵੰਦਾਂ ਨੂੰ ਟ੍ਰਾਈ ਸਾਈਕਲ ਤੇ ਵੀਲ੍ਹ ਚੇਅਰ ਭੇਂਟ ਕੀਤੀਆਂ। ਸੇਵਾਦਾਰਾਂ ਨੇ ਕਿਹਾ ਕਿ ਜਿਹੜਾ ਕੰਮ ਸਰਕਾਰਾਂ ਨੂੰ ਅੰਗਹੀਣ ਵਿਅਕਤੀਆਂ ਲਈ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹਨ।


author

Vandana

Content Editor

Related News