ਮਸਜਿਦ ''ਚ ਕੁੱਤਾ ਲਿਜਾਣ ਵਾਲੀ ਮਹਿਲਾ ਕੋਰਟ ਤੋਂ ਰਿਹਾਅ

02/06/2020 8:10:36 PM

ਜਕਾਰਤਾ - ਇੰਡੋਨੇਸ਼ੀਆ ਵਿਚ ਕੁੱਤਾ ਲੈ ਕੈ ਮਸਜਿਦ ਜਾਣ ਵਾਲੀ ਇਕ ਮਹਿਲਾ ਨੂੰ ਕੋਰਟ ਨੇ ਮਾਨਸਿਕ ਬੀਮਾਰੀ ਦੇ ਆਧਾਰ 'ਤੇ ਜੇਲ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪਿਛਲੇ ਸਾਲ ਜੁਲਾਈ ਵਿਚ ਸੁਜ਼ੇਥ ਮਾਰਗ੍ਰੇਟ ਨਾਂ ਦੀ ਇਸ ਮਹਿਲਾ ਦੀ ਵੀਡੀਓ ਵਾਇਰਲ ਹੋ ਗਈ ਸੀ, ਜਿਸ ਵਿਚ ਉਹ ਬੂਟ ਪਾ ਕੇ ਆਪਣੇ ਕੁੱਤੇ ਦੇ ਨਾਲ ਮਸਜਿਦ ਵਿਚ ਦਾਖਲ ਹੁੰਦੇ ਹੋਏ ਦਿੱਖ ਰਹੀ ਸੀ। ਮੁਸਲਿਮ ਵਧੇਰੇ ਗਿਣਤੀ ਦੇਸ਼ ਇੰਡੋਨੇਸ਼ੀਆ ਵਿਚ ਲੋਕ ਇਸ ਘਟਨਾ ਨੂੰ ਲੈ ਕੇ ਨਰਾਜ਼ ਹੋ ਗਏ ਸਨ ਕਿਉਂਕਿ ਦੇਸ਼ ਦਾ ਇਕ ਵੱਡਾ ਤਬਕਾ ਕੁੱਤੇ ਨੂੰ ਅਪਵਿੱਤਰ ਜਾਨਵਰ ਸਮਝਦਾ ਹੈ।

ਜਕਾਰਤਾ ਨੇਡ਼ੇ ਬੋਗੋਰ ਸ਼ਹਿਰ ਦੀ ਅਦਾਲਤ ਨੇ ਬੁੱਧਵਾਰ ਨੂੰ ਇਸ ਮਹਿਲਾ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਦੋਸ਼ੀ ਤਾਂ ਕਰਾਰ ਦਿੱਤਾ ਪਰ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਉਸ ਦੀਆਂ ਹਰਕਤਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸੁਜ਼ੇਥ ਮਾਰਗ੍ਰੇਟ ਸਾਲ 2013 ਤੋਂ ਹੀ ਸਿਜ਼ੋਫੇ੍ਰਨੀਆ ਦੀ ਮਰੀਜ਼ ਸੀ। ਹਾਲਾਂਕਿ ਪੌਸੀਕਿਊਸਨ ਪੱਖ ਨੇ ਉਨ੍ਹਾਂ ਨੂੰ 8 ਮਹੀਨੇ ਲਈ ਜੇਲ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ।

PunjabKesari

ਵੀਡੀਓ ਵਿਚ ਕੀ ਸੀ 
ਜੁਲਾਈ ਵਿਚ ਵਾਇਰਲ ਹੋਈ ਇਸ ਵੀਡੀਓ ਵਿਚ ਬੋਗੋਰ ਦੀ ਇਕ ਮਸਜਿਦ ਵਿਚ ਇਕ ਮਹਿਲਾ ਦਾਖਲ ਹੋਣ ਤੋਂ ਬਾਅਦ ਇਹ ਆਖਦੀ ਦਿੱਖ ਰਹੀ ਹੈ ਕਿ ਉਹ ਇਕ ਕੈਥੋਲਿਕ ਹੈ। ਮਹਿਲਾ ਆਖ ਰਹੀ ਸੀ ਕਿ ਉਸ ਦਾ ਪਤੀ ਮਸਜਿਦ ਵਿਚ ਉਸ ਦਿਨ ਵਿਆਹ ਕਰਨ ਵਾਲਾ ਸੀ। ਮਹਿਲਾ ਵੀਡੀਓ ਵਿਚ ਸਾਫ ਤੌਰ 'ਤੇ ਉਦਾਸ ਨਜ਼ਰ ਆ ਰਹੀ ਸੀ। ਮਹਿਲਾ ਨੇ ਮਸਜਿਦ 'ਤੇ ਆਪਣੇ ਪਤੀ ਦਾ ਧਰਮ ਪਰਿਵਰਤਨ ਕਰਨ ਦਾ ਦੋਸ਼ ਲਗਾਇਆ ਉਦੋਂ ਉਸ ਦਾ ਕੁੱਤਾ ਦੌਡ਼ ਕੇ ਉਸ ਕੋਲ ਆ ਗਿਆ। ਮਸਜਿਦ ਵਿਚ ਮੌਜੂਦ ਲੋਕਾਂ ਦਾ ਆਖਣਾ ਹੈ ਕਿ ਉਸ ਨੂੰ ਉਸ ਕਥਿਤ ਵਿਆਹ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਜਦ ਮਸਜਿਦ ਦੇ ਇਕ ਸਟਾਫ ਨੇ ਮਹਿਲਾ ਨੂੰ ਉਥੋਂ ਜਾਣ ਲਈ ਆਖਿਆ ਤਾਂ ਮਹਿਲਾ ਨੇ ਉਨ੍ਹਾਂ ਨੂੰ ਲੱਤ ਮਾਰੀ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਇਕ ਗੱਡੀ ਦੀ ਲਪੇਟ ਵਿਚ ਆਉਣ ਨਾਲ ਕੁੱਤੇ ਦੀ ਮੌਤ ਹੋ ਗਈ।


Khushdeep Jassi

Content Editor

Related News