ਅਮਰੀਕਾ : ਸਕੂਲ ''ਚ ਹੋਈ ਗੋਲੀਬਾਰੀ, ਇਕ ਵਿਦਿਆਰਥੀ ਦੀ ਮੌਤ

Thursday, Sep 02, 2021 - 12:48 PM (IST)

ਅਮਰੀਕਾ : ਸਕੂਲ ''ਚ ਹੋਈ ਗੋਲੀਬਾਰੀ, ਇਕ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਨੌਰਥ ਕੈਰੋਲੀਨਾ ਦੇ ਇਕ ਹਾਈ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ।ਅਧਿਕਾਰੀ ਸ਼ੱਕੀ ਦੀ ਤਲਾਸ਼ ਕਰ ਰਹੇ ਹਨ। ਵਿਨਸਟਨ-ਸਾਲੇਮ ਪੁਲਸ ਪ੍ਰਮੁੱਖ ਕੈਟਰੀਨਾ ਥਾਮਪਸਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਮਾਊਂਟ ਟੇਬਰ ਹਾਈ ਸਕੂਲ ਨੂੰ ਘਟਨਾ ਮਗਰੋਂ ਤੁਰੰਤ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਸ ਅਧਿਕਾਰੀ ਸ਼ੱਕੀ ਦੀ ਤਲਾਸ਼ ਲਈ ਦੁਪਹਿਰ ਬਾਅਦ ਉੱਥੇ ਪਹੁੰਚੇ। ਉਹਨਾਂ ਦਾ ਮੰਨਣਾ ਹੈ ਕਿ ਸ਼ੱਕੀ ਸਕੂਲ ਦਾ ਹੀ ਕੋਈ ਵਿਦਿਆਰਥੀ ਹੈ। 

ਥਾਮਪਸਨ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਵਿਲੀਅਮ ਚੈਬਿਸ ਰੇਨਾਰਡ ਮਿਲਰ ਜੂਨੀਅਰ ਦੇ ਤੌਰ 'ਤੇ ਕੀਤੀ ਗਈ ਹੈ। ਫੌਰਸਿਥ ਕਾਊਂਟੀ ਦੇ ਸ਼ੇਰਿਫ ਬੌਬੀ ਕਿਮਬ੍ਰਾਗ ਜੂਨੀਅਰ ਨੇ ਕਿਹਾ,''ਪਹਿਲਾਂ ਮੈਂ ਨਹੀਂ ਰੋਇਆ ਪਰ ਹਸਪਤਾਲ ਵਿਚ ਆਉਣ ਦੇ ਬਾਅਦ ਰੋ ਰਿਹਾ ਹਾਂ।'' ਸ਼ੇਰਿਫ ਦਫਦਰ ਦੀ ਬੁਲਾਰਨ ਕ੍ਰਿਸਟੀਨਾ ਹੋਵੇਲ ਨੇ ਦੱਸਿਆ ਕਿ ਬਾਕੀ ਵਿਦਿਆਰਥੀ ਸੁਰੱਖਿਅਤ ਹਨ ਅਤੇ ਅਧਿਕਾਰੀ ਸ਼ੱਕੀ ਦੀ ਤਲਾਸ਼ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਕਾਰੋਬਾਰੀ 2021 ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਕ੍ਰਿਸਟੋਫਰ ਜਾਨਸਨ ਨਾਮ ਦੀ ਬੀਬੀ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਦੱਸਿਆ ਕਿ ਉਸ ਨੇ ਸਕੂਲ ਦੇ ਜਿਮ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਕੰਪਲੈਕਸ ਵਿਚ ਹਮਲਾਵਰ ਦੇ ਮੌਜੂਦ ਹੋਣ ਕਾਰਨ ਵਿਦਿਆਰਥੀਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਲੁਕਣ ਲਈ ਕਿਹਾ ਗਿਆ। ਗੌਰਤਲਬ ਹੈ ਕਿ ਵਿਲਮਿੰਗਟਨ ਹਾਈ ਸਕੂਲ ਵਿਚ 15 ਸਾਲਾ ਵਿਦਿਆਰਥੀ 'ਤੇ ਸੋਮਵਾਰ ਨੂੰ ਝਗੜੇ ਦੌਰਾਨ ਇਕ ਹੋਰ ਵਿਦਿਆਰਥੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।


author

Vandana

Content Editor

Related News