ਤਜਾਕਿਸਤਾਨ ’ਚ ਆਇਆ ਜ਼ਬਰਦਸਤ ਭੂਚਾਲ, ਹੋਈਆਂ 5 ਮੌਤਾਂ
Saturday, Jul 10, 2021 - 03:18 PM (IST)
ਇੰਟਰਨੈਸ਼ਨਲ ਡੈਸਕ : ਪੂਰਬੀ ਤਜਾਕਿਸਤਾਨ ’ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ 5 ਲੋਕਾਂ ਦੀ ਮੌਤ ਹੋ ਗਈ । ਇਹ ਜਾਣਕਾਰੀ ਦੇਸ਼ ਦੀ ਐਮਰਜੈਂਸੀ ਕਮੇਟੀ ਨੇ ਦਿੱਤੀ। ਇਸ ਤੋਂ ਪਹਿਲਾਂ ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ ਨੇ ਦੱਸਿਆ ਕਿ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਕਮੇਟੀ ਦੇ ਬੁਲਾਰੇ ਉਮੇਦਾ ਯੂਸੁਫੀ ਨੇ ਦੱਸਿਆ, “ਸਵੇਰੇ 7.14 ਵਜੇ ਆਏ ਭੂਚਾਲ ਦਾ ਕੇਂਦਰ ਦੁਸ਼ਾਂਬੇ ਤੋਂ 165 ਕਿਲੋਮੀਟਰ ਉੱਤਰ-ਪੂਰਬ ਅਤੇ ਰਸ਼ਟ ਜ਼ਿਲ੍ਹੇ ’ਚ 21 ਕਿਲੋਮੀਟਰ ਪੂਰਬ ’ਚ ਸਥਿਤ ਸੀ। ਭੂਚਾਲ ਦੀ ਤੀਬਰਤਾ ਦੁਸ਼ਾਂਬੇ ’ਚ 6.0, 3.0 ਮਾਪੀ ਗਈ। ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ
ਉਨ੍ਹਾਂ ਕਿਹਾ ਕਿ ਭੂਚਾਲ ਕਾਰਨ ਦੋ ਪਿੰਡਾਂ ਦੇ 19 ਘਰ ਨੁਕਸਾਨੇ ਗਏ ਹਨ। ਰਾਸ਼ਟਰਪਤੀ ਇਮੋਲੀ ਰਹਿਮੋਨ ਨੇ ਇਕ ਕਮਿਸ਼ਨ ਗਠਿਤ ਕਰਨ ਦੇ ਹੁਕਮ ਦਿੱਤੇ ਹਨ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਨਗੇ। ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਰਾਹਤ ਕਾਰਜਾਂ ’ਚ ਤਾਲਮੇਲ ਸਥਾਪਿਤ ਕਰਨ ਲਈ ਤਬਾਹੀ ਵਾਲੀ ਜਗ੍ਹਾ ਲਈ ਰਵਾਨਾ ਹੋ ਗਏ ਹਨ।