ਜਜ਼ਬੇ ਨੂੰ ਸਲਾਮ: ਜੰਗ ''ਚ ਦੋਵੇਂ ਪੈਰ ਗਵਾਉਣ ਵਾਲੇ ਫ਼ੌਜੀ ਨੇ ਫ਼ਤਿਹ ਕੀਤਾ ਮਾਊਂਟ ਐਵਰੈਸਟ,  ਸਿਰਜਿਆ ਇਤਿਹਾਸ

05/21/2023 5:38:48 AM

ਕਾਠਮਾਂਡੂ (ਭਾਸ਼ਾ): ਅਫ਼ਗਾਨਿਸਤਾਨ ਵਿਚ 2010 ਵਿਚ ਜੰਗ ਲੜਦਿਆਂ ਦੋਵੇਂ ਪੈਰ ਗਵਾਉਣ ਵਾਲੇ ਇਕ ਸਾਬਕਾ ਬ੍ਰਿਟਿਸ਼ ਗੋਰਖ਼ਾ ਫ਼ੌਜੀ ਨੇ ਮਾਊਂਟ ਐਵਰੈਸਟ ਫ਼ਤਿਹ ਕਰ ਇਤਿਹਾਸ ਸਿਰਜ ਦਿੱਤਾ ਹੈ। ਉਹ ਬਣੌਟੀ ਪੈਰਾਂ ਨਾਲ ਦੁਨੀਆ ਦੀ ਸਭ ਦੇ ਉੱਚੇ ਪਹਾੜ ਦੇ ਸਿਖਰ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਇਆ ਨਵਾਂ ਫ਼ਰਮਾਨ, ਜਾਰੀ ਹੋਇਆ ਨੋਟੀਫਿਕੇਸ਼ਨ

43 ਸਾਲਾ ਹਰੀ ਬੁਧਮਾਗਰ ਨੇ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੇ ਪਹਾੜ ਦੇ ਸਿਖਰ 'ਤੇ ਪਹੁੰਚਿਆ। ਸੈਰ ਸਪਾਟਾ ਵਿਭਾਗ ਦੇ ਇਕ ਅਧਿਕਾਰੀ ਨੇੋ ਕਿਹਾ, "ਦੋਹਾਂ ਪੈਰਾਂ ਤੋਂ ਦਿਵਿਆਂਗ ਸਾਬਕਾ ਫ਼ੌਜੀ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੈਸਟ ਫ਼ਤਿਹ ਕਰ ਇਤਿਹਾਸ ਸਿਰਜ ਦਿੱਤਾ।" 

ਇਹ ਖ਼ਬਰ ਵੀ ਪੜ੍ਹੋ - ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਪੁਲਸ ਨੂੰ ਦਿੱਤਾ ਅਲਟੀਮੇਟਮ

ਉਹ ਇਸ ਸ਼੍ਰੇਣੀ ਵਿਚ ਵਿਸ਼ਵ ਦੀ ਸਭ ਤੋਂ ਉੱਚੇ ਪਹਾੜ ਨੂੰ ਫ਼ਤਿਹ ਕਰਨ ਵਾਲੇ ਪਹਿਲੇ ਵਿਅਕਤੀ ਹਨ। ਬੁੱਧਮਾਗਰ ਨੇ 2010 ਵਿਚ ਅਫ਼ਗਾਨਿਸਤਾਨ ਜੰਗ ਵਿਚ ਬ੍ਰਿਟਿਸ਼ ਗੋਰਖਾ ਦੇ ਇਕ ਫ਼ੌਜੀ ਵਜੋਂ ਬ੍ਰਿਟੇਨ ਸਰਕਾਰ ਲਈ ਲੜਦਿਆਂ ਆਪਣੇ ਦੋਵੇਂ ਪੈਰ ਗਵਾ ਦਿੱਤੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News