ਅਮਰੀਕਾ ਦੇ ਡਰੋਨ ਹਮਲੇ ''ਚ ਅਲ-ਕਾਇਦਾ ਦੇ ਸੀਨੀਅਰ ਨੇਤਾ ਦੀ ਹੋਈ ਮੌਤ

Saturday, Oct 02, 2021 - 01:35 AM (IST)

ਅਮਰੀਕਾ ਦੇ ਡਰੋਨ ਹਮਲੇ ''ਚ ਅਲ-ਕਾਇਦਾ ਦੇ ਸੀਨੀਅਰ ਨੇਤਾ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਰੀਆ 'ਚ ਅਮਰੀਕਾ ਦੁਆਰਾ ਕੀਤੇ ਗਏ ਡਰੋਨ ਹਮਲੇ 'ਚ ਅਲ-ਕਾਇਦਾ ਦੇ ਇੱਕ ਸੀਨੀਅਰ ਨੇਤਾ ਦੀ ਮੌਤ ਹੋਈ ਹੈ। ਇਸ ਹਮਲੇ ਬਾਰੇ ਏਅਰ ਫੋਰਸ ਟਾਈਮਜ਼ ਦੇ ਅਨੁਸਾਰ, ਸਲੀਮ ਅਬੂ-ਅਹਿਮਦ ਨੂੰ 20 ਸਤੰਬਰ ਨੂੰ ਸੀਰੀਆ ਦੇ ਇਦਲਿਬ ਸ਼ਹਿਰ ਦੇ ਬਾਹਰ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ 'ਚ ਕੋਈ ਵੀ ਨਾਗਰਿਕ ਜ਼ਖਮੀ ਨਹੀਂ ਹੋਇਆ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ

ਅਮਰੀਕੀ ਆਰਮੀ ਦੇ ਮੇਜਰ ਜੌਹਨ ਰਿਗਸਬੀ ਨੇ ਦੱਸਿਆ ਕਿ ਸਲੀਮ ਅਬੂ-ਅਹਿਮਦ ਅਲ-ਕਾਇਦਾ ਹਮਲਿਆਂ ਦੀ ਯੋਜਨਾਬੰਦੀ, ਫੰਡਿੰਗ ਅਤੇ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਸੀ। ਇਸ ਦੇ ਇਲਾਵਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀ ਕਿਹਾ ਹੈ ਕਿ 20 ਸਤੰਬਰ ਨੂੰ ਇਸ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਉੱਤੇ ਹੋਏ ਹਮਲੇ ਪਿੱਛੇ ਅਮਰੀਕਾ ਦਾ ਹੱਥ ਸੀ। ਆਪਣੀ ਇਸ ਡਰੋਨ ਸਟਰਾਈਕ ਨਾਲ ਅਮਰੀਕਾ ਨੇ  ਅੰਤਰਰਾਸ਼ਟਰੀ ਅੱਤਵਾਦੀ ਨੈਟਵਰਕਾਂ ਨੂੰ ਨੀਵਾਂ ਦਿਖਾਉਣ ਅਤੇ ਅੱਤਵਾਦੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕੀ ਕਾਰਵਾਈਆਂ ਨੂੰ ਜਾਰੀ ਰੱਖਣ ਦਾ ਉਦੇਸ਼ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News